Kamal

Kamal Lives in Moga, Punjab, India

Muskelo me hon ghera, bheed me tanha khada, maaf krde aaye khuda,mujko tera aashra,,!

  • Latest
  • Popular
  • Video

White ਜਿਉਂਦਾ ਹਾਂ ਪਰ ਅਕਸਰ ਅੰਦਰੋਂ ਮਰਦਾ ਰਹਿੰਦਾ ਹਾਂ ਸਬਰ, ਜ਼ਹਿਰ ਦੇ ਵਰਗਾ ਪਰ ਘੁੱਟ ਭਰਦਾ ਰਹਿੰਦਾ ਹਾਂ,,! ਕਈ ਵਾਰੀ ਤਾਂ ਪੋਹ ਮਹੀਨੇ ਸਾੜਾ ਪੈ ਜਾਵੇ ਪਰ ਕਈ ਕਈ ਵਾਰੀ ਹਾੜ ਦੇ ਵਿੱਚ ਵੀ ਠਰਦਾ ਰਹਿੰਦਾ ਹਾਂ ,,! ਜ਼ਹਿਨ ਦੇ ਵਿੱਚ ਤਾਂ ਹਰਦਮ ਝੱਖੜ, ਤੁਫ਼ਾਨ ਬੜੇ ਚੱਲਦੇ ਪਰ ਬਿਖਰਿਆ ਫੁੱਲ ਮੈਂ ਹਵਾ ਦੇ ਕੋਲੋਂ ਡਰਦਾ ਰਹਿੰਦਾ ਹਾਂ,,! "ਕਮਲ" ਦੇ ਵਰਗੇ ਕਿੰਨੇ ਕੱਲਾ ਛੱਡ ਕੇ ਤੁਰ ਗਏ ਨੇ ਤੇ ਮੈਂ ਝੱਲਿਆ ਵਾਂਗਰ ਰੋਜ਼ ਉਡੀਕਾਂ ਕਰਦਾ ਰਹਿੰਦਾ ਹਾਂ,,!✍️...ਕਮਲ... ©Kamal

#ਸ਼ਾਇਰੀ #safar  White ਜਿਉਂਦਾ ਹਾਂ ਪਰ ਅਕਸਰ ਅੰਦਰੋਂ ਮਰਦਾ ਰਹਿੰਦਾ ਹਾਂ 
ਸਬਰ, ਜ਼ਹਿਰ ਦੇ ਵਰਗਾ ਪਰ ਘੁੱਟ ਭਰਦਾ ਰਹਿੰਦਾ ਹਾਂ,,!
 
ਕਈ ਵਾਰੀ ਤਾਂ ਪੋਹ ਮਹੀਨੇ ਸਾੜਾ ਪੈ ਜਾਵੇ 
ਪਰ ਕਈ ਕਈ ਵਾਰੀ ਹਾੜ ਦੇ ਵਿੱਚ ਵੀ ਠਰਦਾ ਰਹਿੰਦਾ ਹਾਂ ,,!

ਜ਼ਹਿਨ ਦੇ ਵਿੱਚ ਤਾਂ ਹਰਦਮ ਝੱਖੜ, ਤੁਫ਼ਾਨ ਬੜੇ ਚੱਲਦੇ
ਪਰ ਬਿਖਰਿਆ ਫੁੱਲ ਮੈਂ ਹਵਾ ਦੇ ਕੋਲੋਂ ਡਰਦਾ ਰਹਿੰਦਾ ਹਾਂ,,!

"ਕਮਲ" ਦੇ ਵਰਗੇ ਕਿੰਨੇ ਕੱਲਾ ਛੱਡ ਕੇ ਤੁਰ ਗਏ ਨੇ 
ਤੇ ਮੈਂ ਝੱਲਿਆ ਵਾਂਗਰ ਰੋਜ਼ ਉਡੀਕਾਂ ਕਰਦਾ ਰਹਿੰਦਾ ਹਾਂ,,!✍️...ਕਮਲ...

©Kamal

#safar

14 Love

 White ਹੱਸਦੇ ਹੱਸਦੇ ਖ਼ੁਸ਼ੀਆਂ ਲੰਘੀਆਂ 
ਪਰ ਇੱਕ ਵੀ ਮੈਥੋਂ ਘੇਰ ਨਾ ਹੋਈ,,!

ਦਿਲ ਨੂੰ ਮੈਂ ਸਮਝਾਉਂਦਿਆਂ ਆਖਿਆ 
ਸੰਭਲ ਜਾ ਹਾਲੇ ਦੇਰ ਨਾ ਹੋਈ,,!

ਰਾਤ ਤਾਂ ਰਾਤਾਂ ਵਰਗੀ ਹੀ ਸੀ 
ਪਰ ਸੁਭਾ ਦੇ ਵਰਗੀ ਸਵੇਰ ਨਾ ਹੋਈ,,!

ਸੁਪਨੇ ਵਿੱਚ ਹੀ ਰਹਿ ਗਿਆ ਸੀ ਮੈਂ 
ਪਰ ਜ਼ਿਸਮ ਦੀ ਮਿੱਟੀ ਢੇਰ ਨਾ ਹੋਈ,,!

ਜਿਉਂ ਸਕਦੇ ਸੀ ਮਤਲਬ ਦੇ ਲਈ 
ਮੈਥੋਂ "ਕਮਲ" ਕੋਈ ਹੇਰ-ਫੇਰ ਨਾ ਹੋਈ,,!
✍️...ਕਮਲ...

©Kamal

####Nights###

198 View

#ਸ਼ਾਇਰੀ #love_shayari  White ਉਹਦੇ ਹਿੱਸੇ ਰੱਬਾ ਖੁਸ਼ੀਆਂ ਤਮਾਮ ਕਰਦੇ
ਉਹਦੇ ਕਦਮਾਂ 'ਚ' ਪੂਰੀ ਇਹ ਅਵਾਮ ਕਰਦੇ,,!

ਉਹਦੀ ਜ਼ਿੰਦਗੀ ਦੇ ਵਿੱਚ ਰਹੇ ਖੁਸ਼ੀਆਂ ਦੀ ਭੀੜ 
ਮੇਰੇ ਹਿੱਸੇ ਦੇ ਵੀ ਹਾਸੇ ਉਹਦੇ ਨਾਮ ਕਰਦੇ,,!

ਉਹਦੇ ਰੁਤਬੇ ਨੂੰ ਰੱਖੀਂ ਅਸਮਾਨ ਤੋਂ ਵੀ ਉੱਚਾ
ਮੈਨੂੰ ਆਮ ਨੂੰ ਬੇਸ਼ੱਕ ਹੋਰ ਆਮ ਕਰਦੇ,,!

ਜਦੋਂ ਬੋਲੀ ਲੱਗੇ ਸ਼ਰੇਆਮ ਹੋ ਜਾਵਾਂ ਮੈਂ ਉਹਦਾ 
ਮੈਨੂੰ ਕੀਮਤੀ ਨੂੰ ਭਾਵੇਂ ਉਹ ਨਿਲਾਮ ਕਰਦੇ,,!

ਮੇਰੇ "ਕਮਲ" ਦੀਆਂ ਅੱਖਾਂ ਸਦਾ ਤੱਕਣ ਸਵੇਰੇ
ਮੇਰੇ ਹਿੱਸੇ ਭਾਵੇਂ ਰਾਤ ਚਾਹੇ ਸ਼ਾਮ ਕਰਦੇ,,!
✍️... ਕਮਲ ...

©Kamal

#love_shayari

261 View

#ਸ਼ਾਇਰੀ  ਸਦਾ ਯਾਦ ਰੱਬਾ ਤੇਰੇ ਭਾਣੇ ਰਹਿ ਗਏ
ਬੜੇ ਸੁਪਨੇ ਪਏ ਸਰਾਹਣੇ ਰਹਿ ਗਏ,,!

ਸਿਰ ਕੱਜਿਆ ਉਹਦਾ ਨਾਲ ਚੁੰਨੀ ਦੇ 
ਤੇ ਯਾਦ ਸੋਬਰ ਸੋਹਣੇ ਬਾਣੇ ਰਹਿ ਗਏ,,!

ਕਰ ਪਾਕ ਮੁਹੱਬਤ ਸੱਚੀ ਸੁੱਚੀ 
ਸਾਡੇ ਅਦਬ ਨਾ ਸੀਨੇ ਤਾਣੇ ਰਹਿ ਗਏ,,!

ਸਾਨੂੰ "ਕਮਲ" ਦੀਆਂ ਸਭ ਲਿਖਤਾਂ ਭੁੱਲੀਆਂ 
ਤੇ ਯਾਦ "ਸ਼ਿਵ ਕੁਮਾਰ" ਦੇ ਗਾਣੇ ਰਹਿ ਗਏ,,!

ਹੁੰਦਾ ਇਸ਼ਕ ਇਬਾਦਤ ਖੇਡ ਨਹੀਂ ਕੋਈ 
ਅਸੀਂ ਅਕਲੋਂ ਬੜੇ ਨਿਆਣੇ ਰਹਿ ਗਏ,,!

ਸਾਨੂੰ ਚਾਹੁੰਦੀਆਂ ਸ਼ਕਲਾਂ ਸਭ ਭੁੱਲ ਗਈਆਂ 
ਬੱਸ ਯਾਦ ਹੀ ਇੱਕ-ਦੋ ਜਾਣੇਂ ਰਹਿ ਗਏ,,!

ਇੱਕ ਖਿਲਿਆ ਚਿਹਰਾ ਭੁੱਲ ਨਹੀਂ ਹੋਇਆ 
ਤੇ ਦਿਨ ਹੱਸਦੇ ਯਾਦ ਪੁਰਾਣੇ ਰਹਿ ਗਏ,,!
✍️... ਕਮਲ ...

©Kamal

ਸ਼ਰਧਾਂਜਲੀ ਬਿਰਹੋਂ ਦੇ ਸੁਲਤਾਨ... ਸ਼ਿਵ ਕੁਮਾਰ ਬਟਾਲਵੀ ਜੀ ਨੂੰ

171 View

#ਸ਼ਾਇਰੀ #Thinking  Black ਭੇਜਦੇ ਹਵਾਵਾਂ ਹੱਥ ਸੁੱਖ ਦਾ ਸੁਨੇਹਾ ਕੋਈ 
ਜਿਹਨੂੰ ਸੁਣ ਥੋੜਾ ਮੁਸ਼ਕਾ ਲਵਾਂ,,!

ਬਿਨ੍ਹਾਂ ਦੇਖੇ ਹਵਾ ਦੇ ਉਹ ਨਿੱਘੇ-ਨਿੱਘੇ ਬੁਲਿਆਂ ਨੂੰ 
ਘੁੱਟ ਕੇ ਕਲੇਜੇ ਨਾਲ ਲਾ ਲਵਾਂ,,!

ਸੱਜਣਾਂ ਦਾ ਜੂਠਾ ਤਾਂ ਬੇਸ਼ੱਕ ਹੋਵੇ ਬੇਹਾ ਰੱਬਾ 
ਖੁਸ਼ੀ-ਖੁਸ਼ੀ ਚਾਵਾਂ ਨਾਲ ਖਾ ਲਵਾਂ,,!

"ਕਮਲ" ਦੁਆਵਾਂ ਵਿੱਚ ਨਾਂਮ ਰਹਿੰਦਾ ਤੇਰਾ ਸਦਾ 
ਜਿੰਨੀ ਵਾਰੀ ਰੱਬ ਨੂੰ ਧਿਆ ਲਵਾਂ,,!
✍️ ...ਕਮਲ ...

©Kamal

#Thinking

198 View

Nature Quotes ਯਕੀਨ ਅਤੇ ਭਰੋਸੇ ਦੇ ਵਿੱਚ,ਅਕਸਰ ਉਲਝਿਆ ਹਾਂ,,! ਪਰ ਜਦੋਂ ਵੀ ਦੋਵੇਂ ਟੁੱਟੇ,ਥੋੜਾ-ਬਹੁਤਾ ਸੁਲਝਿਆ ਹਾਂ,,! ✍️...ਕਮਲ ... ©Kamal

#ਸ਼ਾਇਰੀ #NatureQuotes  Nature Quotes ਯਕੀਨ ਅਤੇ ਭਰੋਸੇ ਦੇ ਵਿੱਚ,ਅਕਸਰ ਉਲਝਿਆ ਹਾਂ,,!

ਪਰ ਜਦੋਂ ਵੀ ਦੋਵੇਂ ਟੁੱਟੇ,ਥੋੜਾ-ਬਹੁਤਾ ਸੁਲਝਿਆ ਹਾਂ,,!
✍️...ਕਮਲ ...

©Kamal

#NatureQuotes

13 Love

Trending Topic