ਸਦਾ ਯਾਦ ਰੱਬਾ ਤੇਰੇ ਭਾਣੇ ਰਹਿ ਗਏ
ਬੜੇ ਸੁਪਨੇ ਪਏ ਸਰਾਹਣੇ ਰਹਿ ਗਏ,,!
ਸਿਰ ਕੱਜਿਆ ਉਹਦਾ ਨਾਲ ਚੁੰਨੀ ਦੇ
ਤੇ ਯਾਦ ਸੋਬਰ ਸੋਹਣੇ ਬਾਣੇ ਰਹਿ ਗਏ,,!
ਕਰ ਪਾਕ ਮੁਹੱਬਤ ਸੱਚੀ ਸੁੱਚੀ
ਸਾਡੇ ਅਦਬ ਨਾ ਸੀਨੇ ਤਾਣੇ ਰਹਿ ਗਏ,,!
ਸਾਨੂੰ "ਕਮਲ" ਦੀਆਂ ਸਭ ਲਿਖਤਾਂ ਭੁੱਲੀਆਂ
ਤੇ ਯਾਦ "ਸ਼ਿਵ ਕੁਮਾਰ" ਦੇ ਗਾਣੇ ਰਹਿ ਗਏ,,!
ਹੁੰਦਾ ਇਸ਼ਕ ਇਬਾਦਤ ਖੇਡ ਨਹੀਂ ਕੋਈ
ਅਸੀਂ ਅਕਲੋਂ ਬੜੇ ਨਿਆਣੇ ਰਹਿ ਗਏ,,!
ਸਾਨੂੰ ਚਾਹੁੰਦੀਆਂ ਸ਼ਕਲਾਂ ਸਭ ਭੁੱਲ ਗਈਆਂ
ਬੱਸ ਯਾਦ ਹੀ ਇੱਕ-ਦੋ ਜਾਣੇਂ ਰਹਿ ਗਏ,,!
ਇੱਕ ਖਿਲਿਆ ਚਿਹਰਾ ਭੁੱਲ ਨਹੀਂ ਹੋਇਆ
ਤੇ ਦਿਨ ਹੱਸਦੇ ਯਾਦ ਪੁਰਾਣੇ ਰਹਿ ਗਏ,,!
✍️... ਕਮਲ ...
©Kamal
ਸ਼ਰਧਾਂਜਲੀ ਬਿਰਹੋਂ ਦੇ ਸੁਲਤਾਨ... ਸ਼ਿਵ ਕੁਮਾਰ ਬਟਾਲਵੀ ਜੀ ਨੂੰ