White ਜਿਉਂਦਾ ਹਾਂ ਪਰ ਅਕਸਰ ਅੰਦਰੋਂ ਮਰਦਾ ਰਹਿੰਦਾ ਹਾਂ
ਸਬਰ, ਜ਼ਹਿਰ ਦੇ ਵਰਗਾ ਪਰ ਘੁੱਟ ਭਰਦਾ ਰਹਿੰਦਾ ਹਾਂ,,!
ਕਈ ਵਾਰੀ ਤਾਂ ਪੋਹ ਮਹੀਨੇ ਸਾੜਾ ਪੈ ਜਾਵੇ
ਪਰ ਕਈ ਕਈ ਵਾਰੀ ਹਾੜ ਦੇ ਵਿੱਚ ਵੀ ਠਰਦਾ ਰਹਿੰਦਾ ਹਾਂ ,,!
ਜ਼ਹਿਨ ਦੇ ਵਿੱਚ ਤਾਂ ਹਰਦਮ ਝੱਖੜ, ਤੁਫ਼ਾਨ ਬੜੇ ਚੱਲਦੇ
ਪਰ ਬਿਖਰਿਆ ਫੁੱਲ ਮੈਂ ਹਵਾ ਦੇ ਕੋਲੋਂ ਡਰਦਾ ਰਹਿੰਦਾ ਹਾਂ,,!
"ਕਮਲ" ਦੇ ਵਰਗੇ ਕਿੰਨੇ ਕੱਲਾ ਛੱਡ ਕੇ ਤੁਰ ਗਏ ਨੇ
ਤੇ ਮੈਂ ਝੱਲਿਆ ਵਾਂਗਰ ਰੋਜ਼ ਉਡੀਕਾਂ ਕਰਦਾ ਰਹਿੰਦਾ ਹਾਂ,,!✍️...ਕਮਲ...
©Kamal
#safar