White ਹੱਸਦੇ ਹੱਸਦੇ ਖ਼ੁਸ਼ੀਆਂ ਲੰਘੀਆਂ
ਪਰ ਇੱਕ ਵੀ ਮੈਥੋਂ ਘੇਰ ਨਾ ਹੋਈ,,!
ਦਿਲ ਨੂੰ ਮੈਂ ਸਮਝਾਉਂਦਿਆਂ ਆਖਿਆ
ਸੰਭਲ ਜਾ ਹਾਲੇ ਦੇਰ ਨਾ ਹੋਈ,,!
ਰਾਤ ਤਾਂ ਰਾਤਾਂ ਵਰਗੀ ਹੀ ਸੀ
ਪਰ ਸੁਭਾ ਦੇ ਵਰਗੀ ਸਵੇਰ ਨਾ ਹੋਈ,,!
ਸੁਪਨੇ ਵਿੱਚ ਹੀ ਰਹਿ ਗਿਆ ਸੀ ਮੈਂ
ਪਰ ਜ਼ਿਸਮ ਦੀ ਮਿੱਟੀ ਢੇਰ ਨਾ ਹੋਈ,,!
ਜਿਉਂ ਸਕਦੇ ਸੀ ਮਤਲਬ ਦੇ ਲਈ
ਮੈਥੋਂ "ਕਮਲ" ਕੋਈ ਹੇਰ-ਫੇਰ ਨਾ ਹੋਈ,,!
✍️...ਕਮਲ...
©Kamal
####Nights###