White ਉਹਦੇ ਹਿੱਸੇ ਰੱਬਾ ਖੁਸ਼ੀਆਂ ਤਮਾਮ ਕਰਦੇ
ਉਹਦੇ ਕਦਮਾਂ 'ਚ' ਪੂਰੀ ਇਹ ਅਵਾਮ ਕਰਦੇ,,!
ਉਹਦੀ ਜ਼ਿੰਦਗੀ ਦੇ ਵਿੱਚ ਰਹੇ ਖੁਸ਼ੀਆਂ ਦੀ ਭੀੜ
ਮੇਰੇ ਹਿੱਸੇ ਦੇ ਵੀ ਹਾਸੇ ਉਹਦੇ ਨਾਮ ਕਰਦੇ,,!
ਉਹਦੇ ਰੁਤਬੇ ਨੂੰ ਰੱਖੀਂ ਅਸਮਾਨ ਤੋਂ ਵੀ ਉੱਚਾ
ਮੈਨੂੰ ਆਮ ਨੂੰ ਬੇਸ਼ੱਕ ਹੋਰ ਆਮ ਕਰਦੇ,,!
ਜਦੋਂ ਬੋਲੀ ਲੱਗੇ ਸ਼ਰੇਆਮ ਹੋ ਜਾਵਾਂ ਮੈਂ ਉਹਦਾ
ਮੈਨੂੰ ਕੀਮਤੀ ਨੂੰ ਭਾਵੇਂ ਉਹ ਨਿਲਾਮ ਕਰਦੇ,,!
ਮੇਰੇ "ਕਮਲ" ਦੀਆਂ ਅੱਖਾਂ ਸਦਾ ਤੱਕਣ ਸਵੇਰੇ
ਮੇਰੇ ਹਿੱਸੇ ਭਾਵੇਂ ਰਾਤ ਚਾਹੇ ਸ਼ਾਮ ਕਰਦੇ,,!
✍️... ਕਮਲ ...
©Kamal
#love_shayari