Devinder singh

Devinder singh

  • Latest
  • Popular
  • Video
#ਜੀਵਨ #good_night  White ਢਿੱਲੋਂ
ਤੂੰ ਵੀ ਲੱਭ ਲੈ
ਕੋਈ ਕੰਮ ਚਲਾਉ
ਸਾਰੇ ਹੀ ਐਦਾਂ ਕਰਦੇ ਨੇ
ਵਫਾਦਾਰੀ ਦਾ ਮੁੱਲ ਮੋੜਨਾ ਔਖਾ 
ਏਸੇ ਲਈ
ਅੱਜ ਕੱਲ੍ਹ ਲੋਕੀ ਡਰਦੇ ਨੇ
ਦੁਨੀਆ ਵਿੱਚ ਪੂਰੇ
ਦਿਸਣੇ ਦੇ ਲਈ
ਸਭ ਕੁੱਝ ਰਹਿੰਦੇ ਜਰਦੇ ਨੇ
ਚੱਲ ਛੱਡ ਭਰਾਵਾ
ਇਹ ਪਤਾ ਏ ਸਭ ਨੂੰ
ਕਿਸ ਨਾਲ ਕਿੰਨੇ ਕਾਹਤੋਂ ਖੜਦੇ ਨੇ ।।

©Devinder singh

#good_night

189 View

#ਜੀਵਨ #sad_shayari  White ਅੱਜ ਕੱਲ੍ਹ 
ਲੋੜ ਮੁਤਾਬਕ ਸੱਚ ਹੁੰਦਾ ਏ
ਲੋੜ ਮੁਤਾਬਕ ਝੂਠ 
ਲੋੜ ਮੁਤਾਬਕ ਸੱਚਾ ਸੁੱਚਾ 
ਤੇ ਲੋੜ ਮੁਤਾਬਕ ਜੂਠ
ਸਭ ਰਿਸ਼ਤੇ ਓਨੀ ਹੀ ਰੱਖਣ ਮਿਲਾਵਟ 
  ਜਿੰਨੀ ਖੁਦ ਲਈ ਕਰਦੀ ਸੂਟ ।।

©Devinder singh

#sad_shayari

180 View

#ਸ਼ਾਇਰੀ #BirthDay  ਜੂਨ 24 ਦਿਨ ਭਾਗਾਂ ਭਰਿਆ 
ਚਾਅ ਅੱਜ ਐਨਾ ਹੋਇਆ 
ਜਿੰਨਾ ਨਹੀ ਅੱਜ ਤੱਕ ਮੈਂ ਕਦੇ ਵੀ ਕਰਿਆ
ਫੁੱਲ ਕਮਲ ਦੀ ਖੁਸ਼ਬੂ ਜੇਹੀ ਛਾਅ ਗਈ 
ਖਬਰ ਜਦੋਂ ਕਾਟੂ ਦੇ ਜਨਮ ਦਿਨ ਦੀ ਆ ਗਈ 
ਬੱਸ ਹੱਸਦੀ ਵੱਸਦੀ ਰਹੇ ਹਮੇਸ਼ਾ
ਭਾਂਵੇ ਕਦੇ ਨਾਂ ਬੋਲੇ ਭਾਂਵੇ ਕਦੇ ਨਾਂ ਦੇਖਾਂ
ਪਰ ਰੂਹ ਨਹੀ ਮਿਲਣੀ ਕਦੀ ਓਹਦੇ ਵਰਗੀ
ਕੋਈ ਹੋ ਨਹੀ ਸਕਦਾ ਓਹਦੇ ਵਰਗਾ ਦਰਦੀ
ਬੱਸ ਰੱਬਾ ਹੱਥ ਓਹਦੇ ਸਿਰ ਤੇ ਧਰਦੇ
ਰੰਗ ਖੁਸ਼ੀਆਂ ਵਾਲੇ ਲੱਦ ਲੱਦ ਭਰਦੇ ।।

©Devinder singh

#BirthDay

126 View

#rajdhani_night #ਜੀਵਨ  White ਛਾਵਾਂ ਨਾਲੋਂ ਧੁੱਪਾਂ ਪਸੰਦ ਨੇ
ਅੱਜ ਕੱਲ੍ਹ ਮੈਨੂੰ ਚੁੱਪਾਂ ਪਸੰਦ ਨੇ
ਜੋ ਮੇਰਾ ਅੰਦਰ ਛੋਹ ਕੇ ਲੰਘ ਗਏ 
ਓਹਨਾ ਦੀਆਂ ਮੰਗੀਆਂ ਸੁੱਖਾਂ ਪਸੰਦ ਨੇ
ਮਾਨ ਨੂੰ ਜਜਬਾਤਾਂ ਦੇ ਜੰਗਲ ਵਿਚਲੀਆਂ
ਓਹ ਸਭ ਟਾਹਣੀਆਂ ਪੱਤੀਆਂ ਰੁੱਖਾਂ ਪਸੰਦ ਨੇ
ਬੇਦਰਦੀ ਬੇਕਦਰੀ ਨਾਲੋਂ
ਕਦਰਾਂ ਵਾਲੀਆਂ ਭੁੱਖਾਂ ਪਸੰਦ ਨੇ
ਛਾਵਾਂ ਨਾਲੋਂ ਧੁੱਪਾਂ ਪਸੰਦ ਨੇ
ਅੱਜ ਕੱਲ੍ਹ ਮੈਨੂੰ ਚੁੱਪਾਂ ਪਸੰਦ ਨੇ ।।
ਸੌਰੀ ਕਾਟੂ🥲🙏

©Devinder singh

#rajdhani_night

162 View

#ਜੀਵਨ #Moon  White ਅਸੀ ਪਤਾ ਨਹੀ ਕੀ ਕੁੱਝ ਜਰ ਗਏ ਸੱਜਣਾ 
ਕੀ ਤੋਂ ਕੀ ਖੁਦ ਨੂੰ ਕਰ ਗਏ ਸੱਜਣਾ 
ਸਭ ਕੁੱਝ ਪਾ ਕੇ ਵੀ ਖਾਲੀ ਜਹੇ ਹੋ ਗਏ
ਐਨਾਂ ਅੰਦਰੋਂ ਦੀ ਭਰ ਗਏ ਸੱਜਣਾ
ਬੱਸ ਜਿਉਦਾ ਹੈ ਗਿੱਲ ਫਰਜ਼ਾਂ ਕਰਕੇ
ਉਂਜ ਜੱਗ ਤੋਂ ਕਦੋਂ ਦਾ ਪਾਸਾ ਕਰ ਗਏ ਸੱਜਣਾ 
ਅਸੀ ਪਤਾ ਨਹੀ ਕੀ ਕੁੱਝ ਜਰ ਗਏ ਸੱਜਣਾ  ।।

©Devinder singh

#Moon

153 View

White ਉਸ ਮਿਲਣੇ ਤੋਂ ਨਾਂ ਮਿਲਣਾ ਚੰਗਾ ਜਿਸ ਮਿਲਣੇ ਦਾ ਪਛਤਾਵਾ ਹੋਵੇ ਜੇ ਨਹੀ ਮਿਲਣਾ ਬੇਸ਼ੱਕ ਮਿਲੇ ਨਾਂ ਪਰ ਮਿਲਣ ਤੋਂ ਪਿੱਛੋ ਕੁੱਝ ਨਾਂ ਖੋਵੇ ਦੁੱਖ ਅੱਖ ਦਾ ਹੰਝੂ ਬਣ ਵਗ ਜਾਵੇ ਢਿੱਲੋਂ ਰੂਹ ਕਿਸੇ ਦੀ ਕਦੀ ਨਾਂ ਰੋਵੇ ।। ©Devinder singh

#ਜੀਵਨ #safar  White ਉਸ ਮਿਲਣੇ ਤੋਂ ਨਾਂ ਮਿਲਣਾ ਚੰਗਾ
ਜਿਸ ਮਿਲਣੇ ਦਾ ਪਛਤਾਵਾ ਹੋਵੇ
ਜੇ ਨਹੀ ਮਿਲਣਾ ਬੇਸ਼ੱਕ ਮਿਲੇ ਨਾਂ
ਪਰ ਮਿਲਣ ਤੋਂ ਪਿੱਛੋ ਕੁੱਝ ਨਾਂ ਖੋਵੇ
ਦੁੱਖ ਅੱਖ ਦਾ ਹੰਝੂ ਬਣ ਵਗ ਜਾਵੇ
ਢਿੱਲੋਂ ਰੂਹ ਕਿਸੇ ਦੀ ਕਦੀ ਨਾਂ ਰੋਵੇ ।।

©Devinder singh

#safar

13 Love

Trending Topic