ਅਮਨਦੀਪ ਕੌਰ

ਅਮਨਦੀਪ ਕੌਰ

ਸ਼ਾਇਰੀ ਮੇਰੀ ਰੂਹ

  • Latest
  • Popular
  • Video
#ਸ਼ਾਇਰੀ #lonely_quotes  White ਦਿਨ ਤਾਂ ਭੁੱਲ ਗਏ ਆਂ, ਕਿ ਅਸੀਂ ਮਿਲੇ ਕਦੋਂ ਸੀ
ਵਿਛੜਨ ਦੀ ਯਾਦ ਏ ਤਰੀਕ ਕਿੰਨੀ ਏ।
ਅੰਦਰੋ ਬੰਦ ਕੁੰਡੇ ਦਸਦੇ ਆ ਉਮੀਦ ਨਹੀਂ ਬਚੀ ਤੇਰੇ ਆਉਣ ਦੀ
ਪਰ ਪੈੜ ਚਾਲ ਤੇ ਦਰਵਾਜਾ ਖੋਲਣਾ ਦਸਦਾ ਏ ਉਡੀਕ ਕਿੰਨੀ ਏ।

©ਅਮਨਦੀਪ ਕੌਰ

#lonely_quotes

225 View

#ਸ਼ਾਇਰੀ #love_shayari  White ਤੇਰੀਆਂ ਯਾਦਾਂ ਨਾਲ 
ਮੇਰੇ ਸਾਹਾਂ ਦੀ ਇਹੋ ਜਿਹੀ ਉਲਝਣ ਤਾਣੀ ਏ।
ਯਾਦਾਂ ਕੱਟ ਦਿਆਂ 
ਤਾਂ ਸਾਹਾਂ ਦੀ ਲੜੀ ਵੀ ਟੁੱਟ ਜਾਣੀ ਏ ।

©ਅਮਨਦੀਪ ਕੌਰ

#love_shayari

234 View

#ਸ਼ਾਇਰੀ  White ਇਹਨਾਂ ਨਿੱਕੀਆਂ ਚੁੰਧੀਆਂ ਅੱਖਾਂ ਨੇ
ਬੜੇ ਵੱਡੇ ਹਾਦਸੇ ਵੇਖੇ ਨੇ।
ਜਿਥੋਂ ਸੱਜਣ ਲੰਘ ਜਾਂਦੇ ਸੀ,
ਅਸੀਂ ਓਹ ਮਿੱਟੀ ਨੂੰ ਵੀ ਮੱਥੇ ਟੇਕੇ ਨੇ।
ਜੋ ਅੱਖਾਂ ਤੱਕ ਕੇ ਰੱਜਦੀਆਂ ਨਹੀਂ ਸੀ,
ਹੁਣ ਓਹਨਾਂ ਨੂੰ ਤਾਹਨੇ ਕੱਸਦੇ ਆਂ।
ਓਹ ਤੇਰਾ ਨਹੀਂ ਸੀ ,ਤੇਰਾ ਨਹੀਂ ਸੀ,
ਖੱਬੇ ਪਾਸੇ ਹੱਥ ਰੱਖ ,ਦਿਲ ਆਪਣੇ ਨੂੰ ਦੱਸਦੇ ਆਂ।
ਅਸੀਂ ਪੜ੍ਹਿਆ,ਸੁਣਿਆ, ਗੌਲਿਆ ਨਹੀਂ ਸੀ
ਓਹ ਸਾਨੂੰ ਚੰਗਾ ਪਾਠ ਪੜਾ ਗਿਆ ਏ
ਸੌਹ ਲੱਗੇ ਇਕ ਰੱਬ ਦਾ ਬੰਦਾ
ਸਾਨੂੰ ਰੱਬ ਹੀ ਯਾਦ ਕਰਾ ਗਿਆ ਏ।

©ਅਮਨਦੀਪ ਕੌਰ

White ਇਹਨਾਂ ਨਿੱਕੀਆਂ ਚੁੰਧੀਆਂ ਅੱਖਾਂ ਨੇ ਬੜੇ ਵੱਡੇ ਹਾਦਸੇ ਵੇਖੇ ਨੇ। ਜਿਥੋਂ ਸੱਜਣ ਲੰਘ ਜਾਂਦੇ ਸੀ, ਅਸੀਂ ਓਹ ਮਿੱਟੀ ਨੂੰ ਵੀ ਮੱਥੇ ਟੇਕੇ ਨੇ। ਜੋ ਅੱਖਾਂ ਤੱਕ ਕੇ ਰੱਜਦੀਆਂ ਨਹੀਂ ਸੀ, ਹੁਣ ਓਹਨਾਂ ਨੂੰ ਤਾਹਨੇ ਕੱਸਦੇ ਆਂ। ਓਹ ਤੇਰਾ ਨਹੀਂ ਸੀ ,ਤੇਰਾ ਨਹੀਂ ਸੀ, ਖੱਬੇ ਪਾਸੇ ਹੱਥ ਰੱਖ ,ਦਿਲ ਆਪਣੇ ਨੂੰ ਦੱਸਦੇ ਆਂ। ਅਸੀਂ ਪੜ੍ਹਿਆ,ਸੁਣਿਆ, ਗੌਲਿਆ ਨਹੀਂ ਸੀ ਓਹ ਸਾਨੂੰ ਚੰਗਾ ਪਾਠ ਪੜਾ ਗਿਆ ਏ ਸੌਹ ਲੱਗੇ ਇਕ ਰੱਬ ਦਾ ਬੰਦਾ ਸਾਨੂੰ ਰੱਬ ਹੀ ਯਾਦ ਕਰਾ ਗਿਆ ਏ। ©ਅਮਨਦੀਪ ਕੌਰ

189 View

#ਸ਼ਾਇਰੀ #sad_shayari  White ਸਜਣ ਸਵਰਨ ਦੀ ਉਮਰੇ 
ਅਸੀਂ ਸ਼ੀਸ਼ਾ ਨਾ ਨਿਹਾਰਿਆ।
ਸੱਜਰੇ ਸੁਪਨੇ ,ਕੁਆਰੀਆਂ ਸੱਧਰਾਂ ਨੂੰ
ਅਸੀਂ ਤੇਰੇ ਤੋਂ ਵਾਰਿਆ।
ਦੁਨੀਆਂ ਜਿੱਤਣ ਦੇ ਕਾਬਿਲ ਨੇ 
ਆਪਾ ਤੇਰੇ ਤੋਂ ਹਾਰਿਆ।
ਜਵਾਨੀ ਦਾ ਲੋਰਾਂ ਵਾਲਾ ਪਹਿਰ
ਅਸੀਂ  ਪੀੜਾਂ ਸੰਗ ਗੁਜਾਰਿਆ।

©ਅਮਨਦੀਪ ਕੌਰ

#sad_shayari

198 View

#ਸ਼ਾਇਰੀ #love_shayari  White ਬੇਕਿਰਕ ਜਿਹੀ ਦੁਨੀਆਂ ਨੇ 
ਕਿਹੋ ਜਿਹੀਆਂ ਆਦਤਾਂ ਰੱਖੀਆਂ ਨੇ 
ਬਸ ਆਣ ਜਖ਼ਮ ਤੇ ਬੈਠ ਦੇ ਨੇ 
ਇਨਸਾਨ ਨਹੀਂ ਇਹ ਮੱਖੀਆਂ ਨੇ।

©ਅਮਨਦੀਪ ਕੌਰ

#love_shayari

189 View

#ਜੀਵਨ  White ਗਲਤੀਆਂ ਦਾ ਅੰਤ ਮੁਆਫੀ ਹੁੰਦਾ ਏ
ਤਾਹਨੇ ਹੋਰ ਨਵੀਆਂ ਗਲਤੀਆਂ ਨੂੰ ਜਨਮ ਦਿੰਦੇ ਹਨ।

©ਅਮਨਦੀਪ ਕੌਰ

White ਗਲਤੀਆਂ ਦਾ ਅੰਤ ਮੁਆਫੀ ਹੁੰਦਾ ਏ ਤਾਹਨੇ ਹੋਰ ਨਵੀਆਂ ਗਲਤੀਆਂ ਨੂੰ ਜਨਮ ਦਿੰਦੇ ਹਨ। ©ਅਮਨਦੀਪ ਕੌਰ

207 View

Trending Topic