White ਇਹਨਾਂ ਨਿੱਕੀਆਂ ਚੁੰਧੀਆਂ ਅੱਖਾਂ ਨੇ
ਬੜੇ ਵੱਡੇ ਹਾਦਸੇ ਵੇਖੇ ਨੇ।
ਜਿਥੋਂ ਸੱਜਣ ਲੰਘ ਜਾਂਦੇ ਸੀ,
ਅਸੀਂ ਓਹ ਮਿੱਟੀ ਨੂੰ ਵੀ ਮੱਥੇ ਟੇਕੇ ਨੇ।
ਜੋ ਅੱਖਾਂ ਤੱਕ ਕੇ ਰੱਜਦੀਆਂ ਨਹੀਂ ਸੀ,
ਹੁਣ ਓਹਨਾਂ ਨੂੰ ਤਾਹਨੇ ਕੱਸਦੇ ਆਂ।
ਓਹ ਤੇਰਾ ਨਹੀਂ ਸੀ ,ਤੇਰਾ ਨਹੀਂ ਸੀ,
ਖੱਬੇ ਪਾਸੇ ਹੱਥ ਰੱਖ ,ਦਿਲ ਆਪਣੇ ਨੂੰ ਦੱਸਦੇ ਆਂ।
ਅਸੀਂ ਪੜ੍ਹਿਆ,ਸੁਣਿਆ, ਗੌਲਿਆ ਨਹੀਂ ਸੀ
ਓਹ ਸਾਨੂੰ ਚੰਗਾ ਪਾਠ ਪੜਾ ਗਿਆ ਏ
ਸੌਹ ਲੱਗੇ ਇਕ ਰੱਬ ਦਾ ਬੰਦਾ
ਸਾਨੂੰ ਰੱਬ ਹੀ ਯਾਦ ਕਰਾ ਗਿਆ ਏ।
©ਅਮਨਦੀਪ ਕੌਰ