Miss You Quotes ਕਦੇ ਕਦੇ ਮਨ ਭਰ ਆਉਂਦਾ ਏ,
ਹੰਝੂ ਵੀ ਚੌਂਦਾ ਏ,
ਪਤਾ ਨੀ ਕਿਉਂ?,
ਸਭ ਕੁੱਝ ਮਿਲ ਗਿਆ ਸੀ,
ਤੈਨੂੰ ਵੀ ਭੁੱਲ ਗਿਆ ਸੀ,
ਚੇਤਾ ਫੇਰ ਤੇਰਾ ਆਵੇ ਪਤਾ ਨਹੀਂ ਕਿਉਂ...?
ਹੁਣ ਛੇਤੀ ਹੀ ਮੈਂ ਸੌਂਦਾ ਸੀ,
ਪੈੱਗ ਵੀ ਨਾ ਲਾਉਂਦਾ ਸੀ,
ਹੁਣ ਫੇਰ ਮੈਂ ਪੀਵਾਂ,
ਪਤਾ ਨਹੀਂ ਕਿਉਂ?,
ਮਨ ਭਰ ਆਉਂਦਾ ਏ,
ਹੰਝੂ ਵੀ ਚੌਂਦਾ ਏ,
ਪਤਾ ਨੀ ਕਿਉਂ...?
ਸਭ ਨੂੰ ਬੁਲਾਉਂਦਾ ਸੀ,
ਕਿਸੇ ਤੋਂ ਨਾ ਕੁੱਝ ਕਹਾਉੰਦਾ ਸੀ,
ਹੁਣ ਇਕੱਲਾ ਹੀ ਰਹਿਣਾ,
ਪਤਾ ਨੀ ਕਿਉਂ?,
ਮਨ ਭਰ ਆਉਂਦਾ ਏ,
ਹੰਝੂ ਵੀ ਚੌਂਦਾ ਏ,
ਪਤਾ ਨੀ ਕਿਉਂ...?
ਅਮਨ ਮਾਜਰਾ
©Aman Majra
Continue with Social Accounts
Facebook Googleor already have account Login Here