ਮੈਂ ਜਦੋਂ ਇੱਕਲਾ ਹੋਵਾਂ
ਮਤਲਬ ਬਹੁਤ ਹੀ ਇੱਕਲਾ ਤਾਂ ਸੋਚਦਾਂ
ਮੈਂ ਹਿਟਲਰ, ਮੌਸਲੂਨੀ ਤਾਂ ਨਹੀਂ ਪਰ ਸੱਦਾਮ ਬਣ ਜਾਂਵਾਂ
ਤੇ ਦੇਸ਼ ਨੂੰ ਆਪਣੇ ਹੀ ਤੌਰ-ਤਰੀਕੇ ਅਪਨਾਉਣ ਲਈ
ਮਜਬੂਰ ਕਰ ਦੇਵਾਂ... ਗਲਤ ਤਾਨਾਸ਼ਾਹੀ ਨਾ ਕਰਾਂ
ਇਹ ਮੇਰੀ ਕਸਮ ਹੋਵੇ... ਸੂਲੀ ਚੜਾਉਣ ਲਈ
ਮੇਰੇ ਵਿਰੋਧੀ ਨਹੀਂ ਸਗੋਂ ਓਹ ਹੋਣ
ਜੋ ਮੈਨੂੰ ਕੁਰਾਹੇ ਪਾਉਣ ਦੇ ਦੋਸ਼ੀ ਸਾਬਿਤ ਹੋਣ
ਵਿਰੋਧੀ ਤਾਂ ਅਕਸਰ ਰਾਹ ਵਿਖਾਉਂਦੇ ਨੇ
ਵਿਰੋਧਤਾ ਵਿੱਚੋਂ ਮੈਂ ਆਪਣੇ ਨੁਕਸ ਲੱਭਾਂ
ਆਪਣਿਆਂ ਦੀ ਖੁਦਗਰਜ਼ੀ ਨੂੰ ਪਛਾਣਾਂ
ਮੈਨੂੰ ਅਹਿਸਾਸ ਹੋਵੇ ਮੇਰੇ ਦੇਸ਼ ਦੀ ਤਰੱਕੀ ਲਈ
ਕੌਣ ਆਪਣਾ ਤੇ ਕੌਣ ਡੁਬੋਣ ਦੀ ਕੋਸ਼ਿਸ਼ ਵਿੱਚ ਹੈ
ਪਰ ਇਹ ਮੇਰਾ ਸੁਪਨਾ ਮੈਂ ਇੱਕਲਾ ਵੇਖ ਰਿਹਾਂ
ਸੋਚਦਾਂ ਮੇਰੀਆਂ ਅੱਖਾਂ ਦਾ ਇਹ ਸੁਪਨਾ ਹਰ ਅੱਖ ਵੇਖੇ
ਹਰ ਕੋਈ ਹਿਟਲਰ, ਮੌਸਲੂਨੀ ਜਾਂ ਕੋਈ ਹੋਰ ਬਣੇ
ਪਰ ਸੱਦਾਮ ਵਰਗਾ ਸ਼ਾਸਕ ਬਣੇ ਜੋ ਦੇਸ਼ ਬਾਰੇ ਸੋਚੇ
ਉਸਦੇ ਦਬਕਿਆਂ ਵਰਗਾ ਹੋਵੇ.. ਜੋ ਦੇਸ਼ ਵੇਚਣੋਂ ਇਨਕਾਰੀ ਸੀ
ਫਾਂਸੀ ਤੋਂ ਕਦੀ ਨਹੀਂ ਹੋਇਆ...
ਸ਼ਰਤ ਇਹ ਕਿ ਜਨਤਾ ਵੀ ਵਿਸ਼ਵਾਸ ਕਰੇ
ਇਰਾਕ ਦੇ ਵਿਨਾਸ਼ ਲਈ ਜਨਤਾ ਜ਼ਿੰਮੇਵਾਰ ਹੈ
ਸੱਦਾਮ ਨਹੀਂ....!!!
~ਕੰਵਲਜੀਤ ਭੁੱਲਰ
©Kanwaljit Bhullar
Continue with Social Accounts
Facebook Googleor already have account Login Here