"ਓਹ ਮੈਂ ਹੀ ਸੀ"(ਗ਼ਜ਼ਲ)
ਕੁਝ ਖੋਹ ਗਿਆ ਸੀ ਮੇਰੇ ਅੰਦਰ,
ਭਾਲਣ ਨਿਕਲਿਆ ਤਾਂ ਵੇਖਿਆ,
ਓਹ ਮੈਂ ਹੀ ਸੀ..।
ਜਾਪਿਆ ਜਿਵੇਂ ਦਿਨ ਢਲਿਆ,
ਸ਼ੀਸ਼ੇ ਅੱਗਾਂ ਖਲੋਇਆ ਤਾਂ ਵੇਖਿਆ,
ਓਹ ਮੈਂ ਹੀ ਸੀ..।
ਬਾਲਣ ਫੂਕ ਨਿੱਘ ਸੇਕ,
ਖੁਦ ਨੂੰ ਜਦ ਛੂਹਿਆ ਤਾਂ ਵੇਖਿਆ,
ਓਹ ਮੈਂ ਹੀ ਸੀ..।
ਥੋਰਾਂ ਸਮਝ ਜਿਸ ਸੁੱਟ ਆਇਆ ਸਾਂ,
ਬੀਜ ਜਦ ਬੋਇਆ ਤਾਂ ਵੇਖਿਆ,
ਓਹ ਮੈਂ ਹੀ ਸੀ..।
ਤੂਫ਼ਾਨਾਂ ਤੋਂ ਕਿਸ਼ਤੀ ਜੋ ਬਚਾਉਂਦਾ ਰਿਹਾ,
ਮਲਾਹ ਜਦ ਡੁੱਬਿਆ ਤਾਂ ਵੇਖਿਆ,
ਓਹ ਮੈਂ ਹੀ ਸੀ..।
ਜੀਉਂਦੇ ਜੀ ਜਿਸ ਪ੍ਰੇਤ ਤੋਂ ਡਰਦਾ ਰਿਹਾ,
ਸ਼ਖਸ ਜਦ ਮਰਿਆ ਤਾਂ ਵੇਖਿਆ,
ਓਹ ਮੈਂ ਹੀ ਸੀ..।
©Baljit Hvirdi
Continue with Social Accounts
Facebook Googleor already have account Login Here