"ਕੀ ਹੋਇਆ"(ਗ਼ਜ਼ਲ)
ਖਿਜ਼ਾਵਾਂ ਦੇ ਝਾੜੇ ਅਸੀਂ ਪੱਤੇ ਉਏ ਸੱਜਣਾ,
ਤੂੰ ਆਇਆ ਜੇ ਬਣ ਕੇ ਪਤਝੜ ਕੀ ਹੋਇਆ।
ਨਾਲ਼ ਹਵਾਵਾਂ ਅਸੀਂ ਬੇਘਰ ਹੋਏ,
ਤੂੰ ਵਗਿਆ ਜੇ ਬਣ ਕੇ ਝੱਖੜ ਕੀ ਹੋਇਆ।
ਇਹਨਾਂ ਕਲਮਾਂ ਤੇ ਪੰਨਿਆਂ ਮੈਨੂੰ ਇਲਮ ਨਾ ਕਾਹੀ,
ਤੂੰ ਮਿਲਿਆ ਜੇ ਬਣ ਕੇ ਅੱਖਰ ਕੀ ਹੋਇਆ।
ਤੂੰ ਪੁੰਨਿਆ ਦਾ ਚੰਨ,ਸੁਕੂਨਾਂ ਦੀ ਖਾਨ,
ਤੈਨੂੰ ਪਾਇਆ ਜੇ ਬਣ ਕੇ ਮੈਂ ਫ਼ੱਕਰ ਕੀ ਹੋਇਆ।
ਤੇਰੇ ਕਦਮਾਂ ਚ ਫੁੱਲ,ਮੇਰੇ ਨੈਣਾਂ ਚ ਅਸ਼ਕ,
ਤੂੰ ਵੱਜਿਆ ਜੇ ਬਣ ਕੇ ਪੱਥਰ ਕੀ ਹੋਇਆ।
ਤੇਰੇ ਬਾਹੀਂ ਚੂੜਾ,ਪੈਰੀਂ ਪੰਜੇਬ,
ਮੇਰਾ ਸਜਿਆ ਜੇ ਬਣ ਕੇ ਸੱਥਰ ਕੀ ਹੋਇਆ।
©Baljit Hvirdi
#SunSet