"ਆਵਾਜ਼"
ਅਦਬੋਂ ਅਵਾਜ਼ਾਰ ਜੇ ਨਾ ਮੁਹੱਬਤ ਹੁੰਦੀ,
ਠਾਠ ਰੂਹ ਦੀ ਕਦੇ ਤਿੜਕੇਂਦੀ ਨਾ।
ਜਾਗ ਇੱਛਕ ਦਾ ਜੇਕਰ ਤੂੰ ਲਾ ਜਾਂਦਾ,
ਮੈਂ ਨਜ਼ਰਾਂ ਦੀ ਚਾਟੀ ਦੇ ਵਿੱਚ "ਮਾਹੀਆ",
ਦੁੱਧ ਬਿਰਹਾਂ ਦਾ ਕਦੇ ਰਿੜਕੇਂਦੀ ਨਾ।
ਪਹਿਨ ਸੂਹਾ ਮੈਂ ਸੁਹਾਗਣ ਥੀਂ ਲੈਂਦੀ,
ਤੇ ਸਫ਼ੈਦਾਂ ਨੂੰ ਓੜ ਕੇ ਇੰਝ "ਮਾਹੀਆ",
ਸ਼ੀਸ਼ੇ ਅਸਮਤ ਦੇ ਕਦੇ ਲਿਸ਼ਕੇਂਦੀ ਨਾ।
©Baljit Hvirdi