"ਇੰਤੇਂਹਾਂ-ਏ-ਦੌਰ"
ਮੈਂ ਸਮੰਦਰ ਸੈਲਾਬਾਂ ਹੱਥੋਂ ਉਝੜ ਗਿਆਂ,
ਬਣ ਗੁਲਿਸਤਾਂ-ਏ-ਮੋਹੱਬਤ ਤੇ,
ਗੁਲਾਬਾਂ ਹੱਥੋਂ ਉਝੜ ਗਿਆਂ।
ਮਹਿਫ਼ਿਲਾਂ ਦੀ ਸ਼ਿਰਕਤ ਤੋਂ ਬਚਦਾ-ਬਚਦਾ,
ਤਨਹਾਈ ਦੇ ਅਦਾਬਾਂ ਹੱਥੋਂ ਉਝੜ ਗਿਆਂ।
ਨਜ਼ਰ ਓਹਦੀ ਨੂੰ ਢੂੰਢਣ ਖਾਤਰ,
ਸ਼ਰਾਬਾਂ ਹੱਥੋਂ ਉਝੜ ਗਿਆਂ।
ਨੀਂਦ ਸੁਕੂਨ ਦੀ ਸੋਵਣ ਲਈ,
ਕਦੇ ਬਿਸਤਰ ਤੇ ਕਦੇ ਖ਼ਵਾਬਾਂ ਹੱਥੋਂ ਉਝੜ ਗਿਆਂ।
ਝੂਠਾਂ ਨੂੰ ਸੱਚ ਬਤਾਵਣ ਲਈ,
ਅਹਿਦਾਂ ਦੇ ਨਵਾਬਾਂ ਹੱਥੋਂ ਉਝੜ ਗਿਆਂ।
©Baljit Hvirdi
#leafbook