ਸਮਾਂ ਬੜਾ ਬਲਵਾਨ ਹੈ।
ਕੋਈ ਨੀ ਰਿਹਾ ਸਦਾ ਇੱਥੇ
ਮੌਤ ਹੀ ਆਖ਼ਰੀ ਮੁਕਾਮ ਹੈ।
ਸਮਾਂ ਬੜਾ ਬਲਵਾਨ ਹੈ।
ਵੱਡੇ ਵੱਡੇ ਜੋ ਪੀਰ ਪੈਗ਼ੰਬਰ
ਉਹ ਵੀ ਸਰੀਰ ਤਿਆਗ ਗਏ।
ਅਮਰ ਸਨ ਜੋ ਆਪਣੇ ਸਮੇਂ ਦੇ
ਅਖੀਰ ਛੱਡ ਸੰਸਾਰ ਗਏ।
ਸ਼ਤਰੰਜ ਦੀ ਇਹ ਖੇਡ ਜ਼ਿੰਦਗੀ
ਜੀਤ ਕਿਸੇ ਦੀ ਹਾਰ ਹੈ।
ਸਮਾਂ ਬੜਾ ਬਲਵਾਨ ਹੈ।
ਕੋਈ ਨੀ ਰਿਹਾ ਸਦਾ ਇੱਥੇ
ਮੌਤ ਹੀ ਆਖ਼ਰੀ ਮੁਕਾਮ ਹੈ।
ਸਮਾਂ ਬੜਾ ਬਲਵਾਨ ਹੈ।
ਦੋਸਤੀ ਯਾਰੀ ਰਿਸ਼ਤੇਦਾਰੀ
ਸਭ ਮਾਇਆ ਦੇ ਚੇਲੇ ਨੇ।
ਭੀੜ ਤਾਂ ਹੈ ਅੱਜ ਵੀ ਬਹੁਤ
ਅੰਦਰੋਂ ਸਾਰੇ ਕੱਲੇ ਨੇ।
ਇੱਥੇ ਕੋਈ ਕਦੇ ਆਪਣਾ ਨਹੀਂ ਹੁੰਦਾ
ਇਹ ਜ਼ਿੰਦਗੀ ਤਾਂ ਬੱਸ ਇਮਤਿਹਾਨ ਹੈ।
ਸਮਾਂ ਬੜਾ ਬਲਵਾਨ ਹੈ।
ਕੋਈ ਨੀ ਰਿਹਾ ਸਦਾ ਇੱਥੇ
ਮੌਤ ਹੀ ਆਖ਼ਰੀ ਮੁਕਾਮ ਹੈ।
ਸਮਾਂ ਬੜਾ ਬਲਵਾਨ ਹੈ।
ਸਾਰੀ ਉਮਰ ਲੰਘਾ ਦਿੱਤੀ
ਕਦੇ ਰੱਬ ਨੂੰ ਯਾਦ ਕੀਤਾ ਹੀ ਨਹੀਂ।
ਦੁਨਿਆਵੀ ਰੰਗ ਮਾਣਦੇ ਰਹੇ
ਕਦੇ ਉਸਦਾ ਨਾਮ ਤਾਂ ਲਿੱਤਾ ਹੀ ਨਹੀਂ।
ਬਚਪਨ ਜਵਾਨੀ ਫੇਰ ਬੁਢੇਪਾ
ਅਖੀਰ ਜਾਣਾ ਸ਼ਮਸ਼ਾਨ ਹੈ।
ਸਮਾਂ ਬੜਾ ਬਲਵਾਨ ਹੈ।
ਕੋਈ ਨੀ ਰਿਹਾ ਸਦਾ ਇੱਥੇ
ਮੌਤ ਹੀ ਆਖ਼ਰੀ ਮੁਕਾਮ ਹੈ।
ਸਮਾਂ ਬੜਾ ਬਲਵਾਨ ਹੈ।
©Sukhbir Singh Alagh
#streetlamp #sukhbirsinghalagh