🌅🌅🌅🌅🌅🌅
ਸਵੇਰੇ ਸਵੇਰੇ ਸਵੇਰੇ
ਵਿਸ਼ਵ ਸਰਵੋਤਮ ਕਵਿਤਾਵਾਂ
-----------------------------------------
ਕਵਿਤਾ - ਅਜੋਕੀ ਕਹਾਣੀ
ਮੂਲ ਲੇਖਕ - ਮਨਵੀਰ
-----------------------------------------
ਸਕੂਲ ਚ,
ਜਾਦੂ ਦਾ ਖੇਲ ਦਿਖਾਉਣ ਵਾਲਾ,
"ਜਾਦੂਗਰ"
ਹੁਣ ਪਹੁੰਚ ਗਿਆ ਏ "ਯੂਨੀਵਸਿਟੀ" ਚ,
ਆਪਣੇ ਚੇਲਿਆਂ ਅਤੇ ਸਾਜੋ ਸਮਾਨ ਦੇ ਨਾਲ,
ਇਸ ਵਾਰ ਉਸਨੇ,
ਆਪਣੀ ਟੋਪੀ ਚੋਂ,
ਕੋਈ ਫੁੱਲ ਜਾਂ ਕਬੂਤਰ ਨਹੀਂ ਕੱਡਣੇ,
ਜਾਂ ਕਹਿ ਲਵੋ
ਕੋਈ ਚਾਦਰ ਪਾ ਕੇ
ਕੁੜੀ ਤੋ ਮੁੰਡੇ ਚ ਬਦਲ,
ਇਸ ਵਾਰ ਉਸਨੇ
ਆਪਣੀ ਟੋਪੀ ਦੇ ਵਿਚ,
ਯੂਨੀਵਰਸਿਟੀ ਦਾ
ਕਰਜ਼ਾ (150 ਕਰੋੜ) ਪਾ ਦਿੱਤਾ ਏ,
ਤੇ
ਜਾਦੂਗਰ ਨੇ ਜਾਦੂ ਦੀ ਛੜੀ ਘੁੰਮਾ ਦਿੱਤੀ ਏ,
ਵੇਖਿਆ,
ਕਰਜ਼ਾ ਗਾਇਬ ਹੋ ਗਿਆ ਏ,
ਅਤੇ ਵਿੱਚੋ ਗਰਾਂਟ 9 ਤੋ 20 ਕਰੋੜ ਦੀ ਹੋ ਕੇ ਨਿਕਲੀ ਏ,
ਪੜ੍ਹੇ ਲਿਖੇ
ਮੁੱਕ ਬਣੇ ਬੈਠੇ ਦਰਸ਼ਕਾਂ ਨੇ,
ਤਾੜੀਆਂ ਮਾਰੀਆਂ ਤੇ ਖੁਸ਼ ਹੋ ਰਹੇ ਨੇ,
ਖੇਲ ਖਤਮ ਹੋ ਜਾਂਦਾ ਏ,
ਜਾਦੂਗਰ ਚਲਾ ਜਾਂਦਾ ਏ,
ਪਰ
ਜਾਂਦੇ ਜਾਂਦੇ
ਇਕ ਨੰਗੇ ਸਿਰ ਵਾਲੇ ਇਨਸਾਨ ਨੂੰ,
ਟੋਪੀ ਗਿਫ਼ਟ ਕਰ ਜਾਂਦਾ ਏ,
ਜਾਦੂਗਰ ਚਲਾ ਜਾਂਦਾ ਏ।
©Adbi Rang
Continue with Social Accounts
Facebook Googleor already have account Login Here