ਮੰਨ ਲਓ ਤੁਸੀ ਕਦੇ ਕੋਈ ਕਿਤਾਬ ਨਹੀਂ ਪੜ੍ਹੀ, ਨਾ ਧਾਰਮਿਕ ਨਾ ਕੋਈ ਮਨੋਵਿਗਿਆਨਕ ਗ੍ਰੰਥ ਤੇ ਤੁਸੀ ਇਸ ਜੀਵਨ ਦੀ ਅਹਿਮਤ ਦਾ ਪਤਾ ਲਾਉਣਾ ਹੈ,ਇਸਦੇ ਅਰਥ ਲਭਣੇ ਹਨ। ਕਿਵੇਂ ਤੁਸੀ ਇਸਨੂੰ ਕਰੋਗੇ? ਮੰਨ ਲਓ ਕੋਈ ਗੁਰੂ ਨਹੀ ਹੈ, ਨਾ ਧਰਮਿਕ ਸੰਸਥਾਵਾਂ ਹਨ, ਨਾ ਬੁੱਧ, ਨਾ ਈਸਾ, ਤੇ ਤੁਹਾਨੂੰ ਸਭ ਸ਼ੁਰੂ ਤੋਂ ਹੀ ਕਰਨਾ ਪੈਣਾ ਹੈ। ਕਿਵੇਂ ਕਰੋਗੇ, ਤੁਸੀ?
ਪਹਿਲਾ ਤਾਂ ਤੁਹਾਨੂੰ ਆਪਣੇ ਸੋਚਣਗੇ ਸਾਰੇ ਅਮਲ ਨੂੰ ਸਮਝਣਾ ਪਵੇਗਾ, ਹੈ ਕਿ ਨਹੀ? ਆਪਣੇ ਆਪ ਨੂੰ ਤੇ ਆਪਣੀਆਂ ਸੋਚਾਂ ਨੂੰ ਭਵਿੱਖ ਦੀ ਕਲਪਨਾ ਚ ਪਾਏ ਬਿਣਾ ਤੇ ਬਿਣਾ ਕਿਸੇ ਅਜਿਹੇ ਰੱਬ ਦੀ ਸਿਰਜਣਾ ਤੋ ਜਿਹੜਾ ਤੁਹਫ਼ੇ ਮੰਨ ਪਾਉਂਦਾ ਹੋਵੇ, ਜੋਂ ਕਿ ਬਹੁਤ ਹੀ ਬਚਗਾਨਾ ਗਲ ਹੋਵੇਗੀ।
ਤਾਂ ਪਹਿਲਾ ਤੁਹਾਨੂੰ ਆਪਣੀ ਸੋਚਣ ਦੀ ਸਾਰੀ ਪ੍ਰਕਿਰਿਆ ਨੂੰ ਸਮਝਣਾ ਪਵੇਗਾ। ਕਿਸੇ ਵੀ ਨਵੀਂ ਚੀਜ ਨੂੰ ਲੱਭਣ ਦਾ ਇਹੋ ਇੱਕ ਇੱਕ ਰਾਹ ਹੈ ਕੀ ਇੰਝ ਨਹੀ ਹੈ?
ਜੇ ਕਿਸ਼ਨਮੁਰਤੀ
©Adbi Rang
#bornfire