White ਚਿਹਰੇ ਅਕਸਰ ਝੂਠ ਬੋਲਦੇ
ਕਿੰਞ ਪੜ੍ਹਾਂ ਮੈਂ ਅੱਖਾਂ ਸਿਖਾ ਕੇ ਜਾਵੀਂ
ਇਹ ਝੂਠਾ ਹੱਸਣਾ ਮੇਰੀ ਰੂਹ ਨੂੰ ਖਾਂਦੈ
ਇੱਕ ਵਾਰੀ ਦਿਲੋਂ ਹਸਾ ਕੇ ਜਾਵੀਂ
ਸ਼ਾਇਰ ਤਾਂ ਬਣ ਗਿਆਂ ਤੇਰੇ ਬਾਜੋਂ
ਮੈਨੂੰ ਰਮਜ਼ਾਂ ਹੋਰ ਪੜ੍ਹਾ ਕੇ ਜਾਵੀਂ
ਕਿਤਾਬਾਂ ਪੜ੍ਹਿਆਂ ਕੁੱਝ ਨੀ ਲੱਭਿਆ
ਦੁਨਿਆਵੀ ਗਣਿਤ ਸਿਖਾ ਕੇ ਜਾਵੀਂ
ਦੱਸੀ ਲੱਛਣ ਮੁਹੱਬਤ ਝੂਠੀ ਦੇ ਵੀ
ਕਿੰਞ ਲੱਭਾਂ ਸੁੱਚੀ ਸਿਖਾ ਕੇ ਜਾਵੀਂ
ਕੁੱਝ ਯਾਦਾਂ ਸਾਰੀ ਰਾਤ ਸਤਾਵਣ
ਕਿੰਞ ਕੱਢਾਂ ਦਿਲੋਂ ਸਿਖਾ ਕੇ ਜਾਵੀਂ
ਤੇਰੀ ਯਾਦ ਹਨ੍ਹੇਰ 'ਚ ਗੁੰਮ ਗਿਆਂ ਕਿਧਰੇ
ਕਿੰਞ ਲੱਭਾਂ ਖੁਦ ਨੂੰ ਸਮਝਾ ਕੇ ਜਾਵੀਂ
ਇੱਕ ਅਹਿਸਾਨ ਹੋਰ ਕਰਦੇ ਯਾਰਾ
ਮੈਨੂੰ ਸਾਗਰ ਨਾਲ ਮਿਲਾ ਕੇ ਜਾਵੀਂ
©not_a._.poet
#Punjabipoetry #punjab #SAD #hearbroken