"ਕੁੱਝ ਵੀ ਤੇ ਠੀਕ ਨੀ ਚੱਲ ਰਿਹਾ
ਤੂੰ ਮੇਰੇ ਨਜ਼ਦੀਕ ਨੀ ਚੱਲ ਰਿਹਾ
ਤੇਰੇ ਮੇਰੇ ਵਿੱਚ ਹੈ ਈਂ ਕੀ ਆ ਦੱਸ
ਇਸ ਉੱਤੇ ਤਸਦੀਕ ਨੀ ਚੱਲ ਰਿਹਾ
ਚੱਲ ਤੇ ਰਹੀ ਕਲਮ ਬਥੇਰੀ ਸੱਜਣਾ
ਪਰ ਨਾਲ ਮਲਕੀਅਤ ਨੀ ਚੱਲ ਰਿਹਾ
ਮਿਲੇ ਲੱਖਾਂ ਯਾਰ ਮੈਨੂੰ ਚੰਮ ਦੇ ਇੱਥੇ
ਨਾਲ ਰੂਹ ਦਾ ਰਾਫ਼ੀਕ ਨੀ ਚੱਲ ਰਿਹਾ
ਲਾਵੇ ਜਿਹੜਾ ਮੇਰੇ ਗਮਾਂ ਤੇ ਮਲਮਾਂ
ਨਾਲ ਮੇਰੇ ਉ ਹਕੀਮ ਨੀ ਚੱਲ ਰਿਹਾ
ਸਾਹ ਰੋਕ ਕੇ ਬੈਠੇ ਜਿਹਦੇ ਲਈਂ ਆਪਾਂ
ਉਹ ਕਿਉ ਸਾਡੀ ਉਡੀਕ ਨੀ ਝੱਲ ਰਿਹਾ
ਚੱਲ ਤੇ ਰਿਹਾ ਦੇਖਣ ਨੂੰ ਸਭ ਕੁੱਝ
ਪਰ ਕੁੱਝ ਵੀ ਤਾਂ ਠੀਕ ਨਹੀਂ ਚੱਲ ਰਿਹਾ"
आशा करते हैं आप को नोजोटो पसंद आ रहा है | अपनी पोस्ट सोशल मीडिया पर शेयर करे और नोजोटो को टैग ज़रूर करें ❤️ Don’t forget to share your post on social media & tag Nojoto. Waiting for your next post. 🙏