🙏🏻 ਦਰ ਤੇਰੇ ਆਇਆ 🙏🏻
*******
ਰੰਗ ਬਰੰਗੀਆਂ ਮਾਂ ਕੰਜਕਾਂ ਲਈ ਚੂੜੀਆਂ
ਤੇਰੇ ਲਈ ਬਣਾਇਆ ਮਾਏਂ ਹਲਵਾ ਤੇ ਪੂੜੀਆਂ
ਲਾਲ ਸੂਹਾ ਰੰਗ ਮਾਏਂ ਤੇਰੇ ਲਈ ਲਿਆਇਆਂ
ਮੈਂ ਵਣਜਾਰਾ ਦਰ ਤੇਰੇ ਆਇਆ
ਦਰ ਤੇਰੇ ਆ ਕੇ ਮਾਏਂ ਸ਼ੀਸ ਚੁਕਾਇਆ
ਮੈਂ ਵਣਜਾਰਾ ਦਰ ਤੇਰੇ ਆਇਆ।
*****
ਕਰਨਾ ਚਾਉਂਦੇ ਨੈਣ ਤੇਰਾ ਹੀ ਦੀਦਾਰ ਮਾਂ
ਤੇਰੇ ਲਈ ਬਣਾਇਆ,"ਅਸੀਂ ਫੁੱਲਾਂ ਦਾ ਹਾਰ ਮਾਂ
ਸੋਹਣੇ - ਸੋਹਣੇ ਫੁੱਲਾਂ ਨਾਲ ਭਵਨ ਸਜਾਇਆ
ਮੈਂ ਮਾਲੀ ਮਾਏਂ ਦਰ ਤੇਰੇ ਆਇਆ
ਦਰ ਤੇਰੇ ਆ ਕੇ ਮਾਏਂ,"ਸ਼ੀਸ ਚੁਕਾਇਆ
ਮੈਂ ਮਾਲੀ ਮਾਏਂ ਦਰ ਤੇਰੇ ਆਇਆ।
*****
ਗੁੰਝਲ ਏ ਜ਼ਿੰਦਗ਼ੀ ਨੂੰ ਮਾਏਂ ਤੂੰ ਸਵਾਰ ਦੇ
ਭਗਤ ਧਿਆਨੁ ਵਾਂਗੂੰ ਮਾਏਂ ਸਾਨੂੰ ਤਾਰ ਦੇ
ਸ਼ਰਧਾ ਤੇ ਸੱਚੇ ਮਨੋ ਮਾਹਲੇ ਨੇ ਧਿਆਇਆ
ਬਲਜੀਤ ਮਾਹਲਾ ਮਾਏਂ ਦਰ ਤੇਰੇ ਆਇਆ
ਦਰ ਤੇਰੇ ਆ ਕੇ ਮਾਏਂ ਸ਼ੀਸ ਚੁਕਾਇਆ
ਬਲਜੀਤ ਮਾਹਲਾ ਮਾਏਂ ਦਰ ਤੇਰੇ ਆਇਆ।
©BALJEET SINGH MAHLA
Continue with Social Accounts
Facebook Googleor already have account Login Here