English
ਖ਼ਾਹਿਸ਼ਾਂ, ਖ਼ਾਬਾਂ ਦੇ ਪੰਛੀਆਂ ਨੂੰ ਜਦ ਮੈਂ ਆਪਣੇ ਅੰਦਰੋਂ ਉਡਾ ਦਿੱਤਾ ਸੌਂਹ ਰੱਬ ਦੀ ਇਉਂ ਲੱਗਾ ਜਿਵੇਂ ਜ਼ਿੰਦਗੀ ਆਪਣੀ ਦਾ ਮੈਂ ਦੀਵਾ ਬੁਝਾ ਦਿੱਤਾ ©Maninder Kaur Bedi
Maninder Kaur Bedi
14 Love
ਫੁੱਲਾਂ ਵਰਗੀਆਂ ਨਾਜ਼ੁਕ ਫੁੱਲਾਂ ਵਾਂਗੂੰ ਕੋਮਲ ਹਿਰਦੇ ਦੀਆਂ ਮਾਲਕ ਫੁੱਲਾਂ ਵਾਂਗੂੰ ਖੁਸ਼ਬੂ ਬਿਖੇਰਦੀਆਂ ਧੀਆਂ ਪਿਆਰ ਦਾ ਰਸ ਵੰਡਦੀਆਂ ਆਪਣੇ ਖੰਭਾਂ ਨੂੰ ਆਪਣਿਆਂ ਤੋਂ ਕਟਵਾ ਸ਼ਿਕਾਇਤ ਨਾ ਕਰਦੀਆਂ ਦੋ ਦੋ ਘਰਾਂ ਦੀ ਸੁੱਖ ਮੰਗਦੀਆਂ ਕਿਸੇ ਇੱਕ ਘਰ ਨੂੰ ਵੀ ਆਪਣਾ ਕਹਿਣ ਦੇ ਹੱਕ ਵਾਂਝੀਆਂ ਉਂਝ ਆਖਣ ਨੂੰ ਹਰ ਕੋਈ ਆਖਦਾ ਧੀਆਂ ਨੇ ਸਾਂਝੀਆਂ ਦੂਜੇ ਦੀ ਧੀਆਂ 'ਤੇ ਅੱਖਾਂ ਹਰ ਕੋਈ ਟੱਡਦਾ ਰੱਬਾ ਧੀਆਂ ਲਈ ਝੋਲੀ ਕੋਈ ਨਾ ਤੇਰੇ ਅੱਗੇ ਅੱਡਦਾ ©Maninder Kaur Bedi
11 Love
ਕੁਝ ਰਿਸ਼ਤੇ ਖੰਜਰ ਵਰਗੇ ਹੁੰਦੇ ਨੇ ਵਾਰ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਨੇ ©Maninder Kaur Bedi
15 Love
ਵਕਤ ਦੀ ਗਰਦਿਸ਼ ਸੀ ਜਾਂ ਕਿਸਮਤ ਦੇ ਸਿਤਾਰਿਆਂ ਦਾ ਦੋਸ਼ ਜੋ ਜ਼ਿੰਦਗੀ ਉਸਦੀ ਜਹੰਨਮ ਬਣ ਗਈ ਫ਼ਿਰ ਉਸਨੇ ਖ਼ੁਦਾ ਦਾ ਹੱਥ ਫੜਿਆ ਜਹੰਨਮ ਤੋਂ ਜੰਨਤ ਤੱਕ ਦਾ ਸਫ਼ਰ ਤੈਅ ਕਰ ਲਿਆ ©Maninder Kaur Bedi
ਤਲੀਆਂ 'ਤੇ ਚੋਗ ਚੁਗਣ ਵਾਲੇ ਅਕਸਰ ਉੱਡ ਜਾਇਆ ਕਰਦੇ ਨੇ ਗਵਾਹੀ ਦੇਣ ਵਾਲੇ ਅਕਸਰ ਮੁੱਕਰ ਜਾਇਆ ਕਰਦੇ ਨੇ ਤੂੰ ਆਖਦੈਂ ਤੂੰ ਮੁਹੱਬਤ ਕਰਨੈ ਮਹੁੱਬਤ ਕਰਨ ਵਾਲੇ ਤਾਂ ਅਕਸਰ ਰੁਸਵਾ ਕਰ ਜਾਇਆ ਕਰਦੇ ਨੇ ©Maninder Kaur Bedi
17 Love
White ਚੱਲ ਜਿੰਦੇ ਚੱਲ ਘੁੰਮਣ ਚੱਲੀਏ ਲੁੱਟੀਏ ਮੌਜ ਬਹਾਰਾਂ ਨੂੰ ਇੱਕ ਪਲ ਦਾ ਨਹੀਂ ਵਸਾਹ ਖੁਸ਼ੀਆਂ ਨਾਲ ਤੂੰ ਸਾਂਝ ਵਧਾ ਮੁੜ ਨਾ ਇੱਥੇ ਦੁਬਾਰਾ ਆਉਣਾ ਕਰ ਲੈ ਮਨ ਦੇ ਪੂਰੇ ਚਾਅ ਚੱਲ ਜਿੰਦੇ ਚੱਲ ਘੁੰਮ ਕੇ ਆ ©Maninder Kaur Bedi
13 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here