White ਮੈਂ ਵੱਸਦਾ ਪੰਜਾਬ ਹਾਂ..
ਮੈਂ ਜ਼ਬਰ ਜ਼ੁਲਮ ਸਹਿੰਦਾ ਆਇਆ ਹਾਂ...
ਮੈਂ ਔਕੜਾਂ ਨਾਲ ਸਦਾ ਤੋਂ ਹੀ ਖਹਿੰਦਾ ਆਇਆ ਹਾਂ...
ਮੇਰੀ ਫ਼ਿਤਰਤ ਰਹੀ ਹੈ ਹਮੇਸ਼ਾਂ ਜਿੱਤ ਹਾਸਿਲ ਕਰਨ ਦੀ..
ਮੈਂ ਸਦੀਆਂ ਤੋਂ ਹੀ ਤੱਖਤਾਂ ਤੇ ਬਹਿੰਦਾ ਆਇਆ ਹਾਂ...
ਮੈਂ ਚਿਰਾਂ ਤੋਂ ਹੋਇਆ ਆਗਾਜ਼ ਹਾਂ...
ਮੈਂ ਵੱਸਦਾ ਪੰਜਾਬ ਹਾਂ...
ਮੈਂ ਇਤਿਹਾਸ ਦੇ ਪੰਨਿਆਂ ਵਿੱਚ ਲੁੱਕਿਆ ਹਾਂ...
ਮੈਂ ਕਿਸੇ ਦੇ ਮੁਕਾਇਆ ਨਹੀਓਂ ਮੁੱਕਿਆ ਹਾਂ...
ਮੈਂ ਰਾਹੀ ਹਾਂ ਲੰਮੇ ਪੈਂਡਿਆਂ ਦਾ..
ਮੈਂ ਮੇਰੀ ਅਣਖ ਵੱਲ ਹਮੇਸ਼ਾਂ ਹੀ ਝੁੱਕਿਆ ਹਾਂ...
ਮੈਂ ਆਪਣੇ ਆਪ ਚ ਆਬਾਦ ਹਾਂ...
ਮੈਂ ਵੱਸਦਾ ਪੰਜਾਬ ਹਾਂ..
ਮੈਂ ਟਿੰਡਾਂ ਦਾ ਪਾਣੀ ਹਾਂ..
ਮੈਂ ਪਿੰਡਾਂ ਦਾ ਜਾਣੀ ਹਾਂ..
ਮੈਂ ਸਫ਼ਰ ਹਾਂ ਸੱਭਿਆਚਾਰ ਦਾ...
ਮੈਂ ਰਿੰਡਾਂ ਦਾ ਹਾਣੀ ਹਾਂ...
ਮੈਂ ਪਰਿੰਦਿਆਂ ਦੀ ਪਰਵਾਜ਼ ਹਾਂ...
ਮੈਂ ਵੱਸਦਾ ਪੰਜਾਬ ਹਾਂ..
ਮੈਂ ਰਸ਼ ਦੀ ਭਰੀ ਪੋਰੀ ਹਾਂ...
ਮੈਂ ਛਿੰਝਾਂ ਦੀ ਜੋਰੋ ਜੋਰੀ ਹਾਂ...
ਮੈਂ ਵਜ਼ੂਦ ਹਾਂ ਜਰਖੇਜ਼ ਮਿੱਟੀ ਦਾ....
ਮੈਂ ਮੁੱਹਬਤ ਦੀ ਖਿੱਚਵੀਂ ਡੋਰੀ ਹਾਂ...
ਮੈਂ ਵਾਰਿਸ, ਬੁੱਲ੍ਹੇ, ਫ਼ਰੀਦ ਦੀ ਆਵਾਜ਼ ਹਾਂ..
ਮੈਂ ਵੱਸਦਾ ਪੰਜਾਬ ਹਾਂ...
ਮੈਂ ਗੁਰੂਆਂ ਦੀ ਬਾਣੀ ਵਿਚ ਰਚਿਆ ਹਾਂ...
ਮੈਂ ਕਵਿਆਂ, ਸਾਇਰਾਂ ਦੀ ਕ਼ਲਮ ਹੇਠ ਜਚਿਆ ਹਾਂ..
ਮੈਂ ਆਮਦ ਹਾਂ ਗ਼ਜ਼ਲ ਦੇ ਮੁੱਖੜੇ ਦੀ ...
ਮੈਂ ਰਚਨਾਵਾਂ ਦੇ ਵਿੱਚ ਵੀ ਫ਼ਬਿਆਂ ਹਾਂ..
ਮੈਂ ਪੰਜਾਬੀਆਂ ਦਾ ਹੌਂਸਲਾ ਜਾਂਬਾਜ ਹਾਂ..
ਮੈਂ ਵੱਸਦਾ ਪੰਜਾਬ ਹਾਂ....
ਮੈਂ ਖ਼ੇਤੀ ਦੀ ਟੌਹਰ ਹਾਂ..
ਮੈਂ ਕਿਸਾਨੀ ਦੀ ਮੋਹਰ ਹਾਂ...
ਮੈਂ ਕਰੜੀ ਮਿਹਨਤ ਹਾਂ ਜਿਸਮਾਂ ਦੀ..
ਮੈਂ ਕੁਸ਼ਤੀ, ਕੱਬਡੀ ਦਾ ਜ਼ੋਰ ਹਾਂ...
ਮੈਂ ਢੋਲ, ਤੂੰਬੀ, ਅਲਗੋਜ਼ੇ ਦਾ ਸ਼ਾਜ ਹਾਂ..
ਮੈਂ ਵੱਸਦਾ ਪੰਜਾਬ ਹਾਂ...
ਮੈਂ ਵ੍ਹੇਲ, ਫੁੱਲ, ਬੂਟਿਆਂ ਦੀ ਮਹਿਕ ਹਾਂ..
ਮੈਂ ਕੋਇਲ, ਤਿੱਤਰ, ਬਟੇਰ ਦੀ ਚਹਿਕ ਹਾਂ..
ਮੈਂ ਸ਼ੋਰ ਹਾਂ ਵੱਗਦੇ ਦਰਿਆਵਾਂ ਦਾ..
ਮੈਂ ਗਿੱਧੇ, ਭੰਗੜੇ, ਕਿੱਕਲੀ ਦੀ ਟਹਿਕ ਹਾਂ...
ਮੈਂ ਛੁਪਿਆ ਕੋਈ ਰਾਜ ਹਾਂ...
ਮੈਂ ਵੱਸਦਾ ਪੰਜਾਬ ਹਾਂ..
ਮੈਂ ਵੱਸਦਾ ਪੰਜਾਬ ਹਾਂ..
©ਸੁਭਾਸ਼ ਨਿਮਾਣਾ
Continue with Social Accounts
Facebook Googleor already have account Login Here