White ਗ਼ਜ਼ਲ
ਜਿਸ ਦਿਲ 'ਤੇ ਇਤਬਾਰ ਨਈਂ ਹੁੰਦਾ
ਉਸ ਦਿਲ ਲਈ ਫਿਰ ਪਿਆਰ ਨਈਂ ਹੁੰਦਾ।
ਮੁਲਕ ਪਿਛਾਂਹ ਜਾਂਦੈ ਉਹ, ਜਿੱਥੇ
ਮਿਹਨਤ ਦਾ ਸਤਿਕਾਰ ਨਈਂ ਹੁੰਦਾ।
ਕੁਦਰਤ ਦੀ ਹਰ ਸ਼ੈਅ ਉੱਤਮ ਹੈ,
ਤਿਣਕਾ ਤੱਕ ਬੇਕਾਰ ਨਈਂ ਹੁੰਦਾ।
ਦਿਲ ਦਾ ਰੋਗ ਨਾ ਲੈ ਹਲਕੇ ਵਿਚ,
ਵੱਧ ਜਾਵੇ, ਉਪਚਾਰ ਨਈਂ ਹੁੰਦਾ।
ਜ਼ਖਮ ਵਿਖਾ ਨਾ ਹਰ ਬੰਦੇ ਨੂੰ,
ਹਰ ਬੰਦਾ ਗਮਖ਼ਾਰ ਨਈਂ ਹੁੰਦਾ।
ਬੰਜਰ ਦਿਲ ਹੈ ਉਹ ਦਿਲ ਜਿਸ ਵਿਚ,
ਯਾਦਾਂ ਦਾ ਅੰਬਾਰ ਨਹੀਂ ਹੁੰਦਾ।
ਮੰਜਿਲ ਮਿਲਦੀ ਉਸ ਬੰਦੇ ਨੂੰ,
ਜਿਸਦਾ ਜ਼ਿਹਨ ਲਚਾਰ ਨਈਂ ਹੁੰਦਾ।
ਬਿਸ਼ੰਬਰ ਅਵਾਂਖੀਆ, 978182525
©Bishamber Awankhia
#sad_emotional_shayries #punjabi_shayri #🙏Please🙏🔔🙏Like #share #comment4comment