White ਤੂੰ ਕਿਹਾ ਸੀ
"ਰਾਕਸ਼ ਬੁਰੇ ਨਹੀਂ ਹੁੰਦੇ
ਇਨਸਾਨਾਂ ਅੰਦਰ ਲੁਕੇ
ਰਾਕਸ ਬੜੇ ਭਿਆਨਕ ਹੁੰਦੇ ਹਨ"
ਮੈਂ ਪੁੱਛਿਆ ਸੀ-
"ਕਿਵੇਂ?"
"ਵੇਖ ਲੈ", ਤੂੰ ਕਿਹਾ
"ਮੈਂ ਜੋ ਕਹਿਣ ਲੱਗੀ ਆਂ
ਭਰੋਸਾ ਕਰੇਂਗਾ"
ਮੇਰੀ ਹਾਂ ਤੇ ਤੂੰ ਪ੍ਰਵਚਨ ਕੀਤੇ ਸਨ-
"ਰਾਵਣ ਨੇ ਸੀਤਾ ਨੂੰ ਕਿਡਨੈਪ ਕੀਤਾ
ਪਰ ਸੀਤਾ ਨੂੰ ਮਗਰੋਂ ਹੱਥ ਤੱਕ ਨਹੀਂ ਲਾਇਆ
ਫੇਰ ਵੀ ਸ੍ਰੀ ਰਾਮ ਨੇ ਜੋ ਭਗਵਾਨ ਸੀ
ਉਸਨੇ ਸੀਤਾ ਨੂੰ ਜੋ ਚੌਦਾਂ ਸਾਲ
ਓਹਦੇ ਨਾਲ ਬਨਵਾਸ ਭੋਗਦੀ ਰਹੀ
ਉਸਨੂੰ ਫੇਰ ਜੰਗਲੀਂ ਭੇਜ ਦਿੱਤਾ
ਫੇਰ ਦੱਸ ਰਾਕਸ਼ ਕੌਣ ਸੀ?"
©Kanwaljit Bhullar
#Dussehra