You are beautiful ਤੇਰਾ ਚਹਿਰਾ,ਨੈਣ-ਨਕਸ਼,ਜ਼ੁਲਫ਼ਾਂ ਅਤੇ ਨਜ਼ਾਕਤਾਂ,
ਕਸਮ ਖ਼ੁਦਾ ਦੀ ਆਫਤਾਂ ਨੇ ਆਫਤਾਂ।
ਤੇਰੀ ਮਟਕ-ਮਜਾਜ਼,ਲਹਿਜਾ ਤੇ ਆਦਤਾਂ,
ਜਿਵੇਂ ਕਰੇ ਕੋਈ ਖੁਦਾ ਨੂੰ ਇਬਾਦਤਾਂ।
ਤੇਰੀ ਸ਼ਰਮ,ਹਲੀਮੀ,ਸਾਦਗੀ ਤੇ ਸ਼ਰਾਫਤਾਂ,
ਜਿਵੇਂ ਬਿਮਾਰ ਨੂੰ ਰਾਹਤਾਂ।
ਤੇਰਾ ਅੰਦਾਜ਼,ਨਜ਼ਰ ਤੇ ਸ਼ਰਾਰਤਾਂ,
ਜਿਵੇਂ ਪਾਗਲਾਂ ਨੂੰ ਕਹਾਵਤਾਂ।
ਤੇਰੀ ਝਾਂਜਰ,ਕੋਕਾ,ਛੱਲਾ ਤੇ ਸਿਫਾਰਸ਼ਾਂ,
ਜਿਵੇਂ ਗੁਨਾਹਗਾਰਾਂ ਨੂੰ ਗਿਰਾਫਤਾਂ।
©Baljit Virdi
#Beautiful