White ਗ਼ਜ਼ਲ
ਖਾਮੋਸ਼ੀ ਵਿਚ ਸ਼ੋਰ ਬੜੇ ਨੇ।
ਅੰਦਰ ਖ਼ਾਤੇ ਚੋਰ ਬੜੇ ਨੇ ।
ਖ਼ੁਦ 'ਤੇ ਇੰਝ ਗ਼ਰੂਰ ਨਾ ਕਰ ਤੂੰ,
ਤੇਰੇ ਵਰਗੇ ਹੋਰ ਬੜੇ ਨੇ।
ਸੁੱਕੇ ਲੰਘਣੇ ਸਾਡੇ ਸਿਰ ਤੋਂ,
ਬੱਦਲ ਜੋ ਘਨਘੋਰ ਬੜੇ ਨੇ।
ਪੈਰ ਉਨ੍ਹਾਂ ਦੇ ਕਿਸ ਕੰਮ ਦੇ, ਜੋ
ਜ਼ਿਹਨ ਤੋਂ ਹੀ ਕਮਜ਼ੋਰ ਬੜੇ ਨੇ।
ਜੰਗਲ ਨਾਲੋਂ ਸ਼ਹਿਰ 'ਚ ਅੱਜਕੱਲ੍ਹ,
ਥਾਂ-ਥਾਂ ਆਦਮਖ਼ੋਰ ਬੜੇ ਨੇ।
ਬਿਸ਼ੰਬਰ ਅਵਾਂਖੀਆ, 9781825255
©Bishamber Awankhia
#Sad_Status