ਚੰਗਾ ਹੋਇਆ
ਚੰਗਾ ਹੋਇਆ ਓਹਨੇ ਫਾਹਾ ਲੈ ਲਿਆ ,ਖੁਦ ਹੀ ਓਹਨੇ ਇਹ ਫੈਂਸਲਾ ਲੈ ਲਿਆ
ਚਾਰ ਚੁਫੇਰੇ ਹੱਸ ਖੇਡ ਕੇ ,ਦਰਦਾ ਨੂੰ ਵੀ ਨਾਲ ਸਹਿ ਲਿਆ
ਚੰਗਾ ਹੋਇਆ ਓਹਨੇ ਫਾਹਾ ਲੈ ਲਿਆ
ਉਹ ਸਭ ਨੂੰ ਹੱਸ ਖੇਡ ਕੇ ਬੁਲਾਉਂਦਾ ਸੀ , ਕਦੀ ਮਜ਼ਾਕ ਸਹਿੰਦਾ ਤੇ ਕਦੀ ਬਣਾਉਂਦਾ ਸੀ
ਦੋਸਤਾ ਨਾਲ ਵੀ ਇੰਝ ਰਹਿੰਦਾ ਜਿਵੇ ਕੁਝ ਹੋਇਆ ਨੀ ਹੁੰਦਾ ਸੀ
ਪਤਾ ਨਹੀਂ ਕਿਵੇਂ ਸੌਖੇ ਰਾਹਾ ਨੂੰ ਛੱਡ ਕੰਡਿਆਂ ਦੀ ਵਾੜੇ ਪੈ ਗਿਆ
ਉਹ ਹੱਸਦਾ ਹੱਸਦਾ ਕਦੀ ਚੁੱਪ ਹੋ ਜਾਂਦਾ ਸੀ
ਜਦੋ ਪੁੱਛਦੇ ਓਹਦਾ ਕਾਰਨ , ਮੁਸਕਰਾ ਕੇ ਨਾਂਹ ਕਰ ਜਾਂਦਾ ਸੀ
ਦਿਲ ਵਿਚ ਦਬੇ ਅਰਮਾਨਾਂ ਨੂੰ ਨਾਲ ਹੀ ਆਪਣੇ ਲੈ ਗਿਆ
ਨਾ ਮਾਂ ਸੀ , ਨਾ ਬਾਪ ਸੀ , ਨਾ ਭੈਣ ਭਰਾ ਸੀ
ਰਿਸ਼ਤਿਆਂ ਦੇ ਨਾਮ ਤੇ ਓਹਦਾ ਕੋਈ ਆਪਣਾ ਨਾ ਸੀ
ਦੋਸਤਾਂ ਵਿਚ ਲੱਭ ਖੁਸ਼ੀਆਂ ਫੇਰ ਗਮਾ ਦੇ ਰਹੇ ਪੈ ਗਿਆ
ਓਹਦੀ ਕੀ ਅਜਿਹੀ ਮਜਬੂਰੀ ਬਣ ਗਈ ਸੀ
ਖੁਦ ਦੀਆ ਖੁਸ਼ੀਆਂ ਲਭਦੇ ਖੁਦਖੁਸ਼ੀ ਉਹ ਬਣ ਗਈ ਸੀ
ਕਿਹੜੀਆ ਉਹ ਗੱਲਾਂ ਸੀ ਜੋ ਦਿਲ ਤੇ ਲੈ ਕੇ ਬਹਿ ਗਿਆ
ਓਹਦੇ ਦਿਲ ਤੇ ਗੱਲ ਕੀ ਕੀ ਬੀਤੀ ਹੋਵੇਗੀ
ਪਤਾ ਨਹੀਂ ਸ਼ਾਇਦ ਕਿਸੇ ਨਾਲ ਗੱਲ ਕੀਤੀ ਹੋਵੇਗੀ
ਰੋਜ਼ ਘੁੱਟ ਘੁੱਟ ਕੇ ਮਰਦੇ ਨੂੰ , ਘੁੱਟ ਆਪਣਾ ਗਲਾ ਤੇ ਰੂਹ ਲੈ ਗਿਆ
ਮਰਨ ਤੋਂ ਪਹਿਲਾ ਕੁਝ ਤਾ ਸੋਚਦਾ ਹੋਵੇਗਾ
ਕਦੀ ਯਾਰਾ ਦਾ ਖਿਆਲ ਆਵੇ , ਤੇ ਕਦੀ ਪੱਖੇ ਵੱਲ ਦੇਖਦਾ ਹੋਵੇਗਾ
ਜਿਹੜਾ ਦਿੰਦਾ ਸੀ ਠੰਡੀ ਹਵਾ , ਅੱਜ ਓਹੀ ਜਾਨ ਓਹਦੀ ਲੈ ਗਿਆ
ਕਾਸ਼ ਕਿਸੇ ਨਾਲ ਗੱਲ ਉਹ ਦਿਲ ਦੀ ਕਰ ਲੈਂਦਾ
ਆਪਣੀਆਂ ਮੁਸੀਬਤਾਂ ਔਕੜਾਂ ਨੂੰ ਕਿਸੇ ਆਪਣੇ ਅੱਗੇ ਧਰ ਦਿੰਦਾ
ਸੁੰਮਨ ਸ਼ਾਇਦ ਉਹ ਨਾ ਕਰਦਾ ਗੁਨਾਹ , ਜਿਹੜਾ ਉਹ ਕਰਕੇ ਬਹਿ ਗਿਆ...
ਮਾੜਾ ਹੋਇਆ ਓਹਨੇ ਫਾਹਾ ਲੈ ਲਿਆ
©Rakesh Suman
Continue with Social Accounts
Facebook Googleor already have account Login Here