Akash Bansal

Akash Bansal Lives in Sangaria, Rajasthan, India

writer follow me on instagram akash.bansal141

Nojoto.com

  • Latest
  • Popular
  • Repost
  • Video

ਫੁੱਲਾਂ ਵਰਗਿਆਂ ਲੋਕਾਂ ਦੇ ਹੱਥ ਵਿੱਚ ਖੰਜਰ ਸੀ ਕੁੱਝ ਉੱਤੋਂ ਜਰਖੇਜ਼ ਦਿਖਦੇ ਸੀ ਅੰਦਰੋਂ ਬੰਜਰ ਸੀ ਕੁੱਝ ਮਾੜੇ ਨੇ ਜਦੋਂ ਵੀ ਤੱਕਿਆ ਉਮੀਦਾਂ ਨਾਲ ਮਹਿਲਾਂ ਵੱਲ ਕਿ ਮਹਿਲਾਂ ਵਾਲੇ ਫਿਰ ਦੇਖੇ , ਬਣੇਂ ਮੈਂ ਖੰਡਰ ਸੀ ਕੁੱਝ ਜਦੋਂ ਵੀ ਸ਼ਾਖ ਤੋਂ ਟੁੱਟੇ ਕਿਸੇ ਨਾ ਆਸਰਾ ਦਿੱਤਾ ਮੁਖੌਟੇ ਪਾਕੇ ਹਮਦਰਦੀ ਮਿਲੇ ਅਡੰਬਰ ਸੀ ਕੁੱਝ

854 View

#Flute

ਨਰਮ ਮਿੱਟੀ ਦਾ ਸੀ ਬਣਿਆ ਕਿਨਾਰਾ ਖਰ ਗਿਆ ਹੋਣੈ ਉੱਜੜ ਗਿਆ ਆਲ੍ਹਣਾ ਜਿਸਦਾ ਉਹ ਕਿੱਥੇ ਘਰ ਗਿਆ ਹੋਣੈ ਇਕ ਮੌਸਮ ਸੀ ਪੱਤਝੜ ਦਾ ਹਨੇਰੀ ਰਾਤ ਸੀ ਉੱਤੋਂ ਉੱਤੋਂ ਬੱਦਲ ਤਬਾਹੀ ਦਾ ਸਿਰ ਤੇ ਵਰ ਗਿਆ ਹੋਣੈ ਮੁਹੱਬਤ ਦਾ ਮੁਸਾਹਿਬ ਸੀ ਜੋ ਛੱਡ ਕੇ ਤੁਰ ਗਿਆ ਸੱਜਣ ਧਰਮ ਦਾ ਦੇਖ ਕੇ ਝੰਡਾ ਓਹ ਸ਼ਾਇਦ ਡਰ ਗਿਆ ਹੋਣੈ

15,394 View

ਪਰਿੰਦੇ ਉੱਡ ਦੇ ਹੋਇਆਂ ਨੂੰ ਕਫ਼ਸ ਵਿੱਚ ਤਾੜ ਦੇ ਲੋਕੀ ਮੂਹੱਬਤਾਂ ਵਾਲੇ ਵਰਕੇ ਇਸ ਤਰਾਂ ਵੀ ਪਾੜ ਦੇ ਲੋਕੀ ਬੇਰੁਜਗਾਰ ਨੇ ਸਾਰੇ ਏਹੀ ਇੱਕ ਧੰਦਾ ਫੜਿਆ ਏ ਜੋ ਵਸਦੇ ਨਾਲ ਖੁਸ਼ੀਆਂ ਦੇ ਓਹਨੂੰ ਉਜਾੜ ਦੇ ਲੋਕੀ ਖੇਤ ਲੁੱਟੇ ਵੀ ਜਾ ਸਕਦੇ ਕਿ ਹੁਣ ਕੁੱਝ ਵੀ ਹੈ ਹੋ ਸਕਦਾ ਬੇਫਿਕਰ ਹੋਕੇ ਬਹਿ ਗਏ ਜੋ ਭਰੋਸੇ ਬਾੜ ਦੇ ਲੋਕੀ

361 View

#SADFLUTE

#SADFLUTE ਕਿਸੇ ਦੀ ਜੇ ਦੇ ਮਸਲੇ ਨੇ ਕਿਸੇ ਦੀ ਪਰ ਦੇ ਮਸਲੇ ਨੇ ਸਾਡੇ ਤਾਂ ਜੋ ਵੀ ਮਸਲੇ ਨੇ ਉਹ ਸਾਡੇ ਘਰ ਦੇ ਮਸਲੇ ਨੇ ਕਿਵੇਂ ਆਵੇ ਪਰਾਤਾਂ ਵਿੱਚ ਆਟਾ ਸੋਚਦੇ ਰਹੀਏ ਕਿਵੇਂ ਲੋਕਾਂ ਨੂੰ ਖਾਣਾ ਏ ਇਹ ਜਿਆਦਾ ਤਰ ਦੇ ਮਸਲੇ ਨੇ ਕਿਤੋਂ ਤਾਂ ਭੀਖ ਵੀ ਮਿਲਜੇ , ਕਿਤੋਂ ਨਹੀਂ ਹੱਕ ਵੀ ਮਿਲਦੇ

346 View

 Resentment

resentment ਮੈਨੂੰ ਮੇਰੇ ਜਿਗਰੀ ਯਾਰਾਂ ਤੋਂ ਗਿਲੇ ਨੇ ਥੋੜੇ ਜਿਸਮ ਤੋਂ ਮਿਲਦੇ ਨੇ ਬੇਸ਼ਕ ਮਨਾਂ ਤੋਂ ਮਿਲੇ ਨੇ ਥੋੜੇ ਮੇਰੇ ਕੋਲ ਜੋ ਮੈਂ ਦਿੰਦਾ ਹਾਂ ਓਹਨਾ ਤੋਂ ਕੁਝ ਵੀ ਸਰਦਾ ਨਹੀ ਗੱਲਾਂ ਤਾਂ ਵੱਡਿਆਂ ਕਰਦੇ ਨੇ ਮਗਰ ਕੱਮ ਦਿਲੇ ਨੇ ਥੋੜੇ

284 View

 ig:akash.bansal141

ਕਿਸੇ ਦਾ ਕੋਈ ਨਹੀ ਬਣ ਦਾ ਇਕ ਤਰਫਾ ਚਾਉਣ ਦੇ ਨਾਲ ਮਹਿਬੂਬ ਕੋਈ ਰੱਬ ਨਹੀ ਹੁੰਦਾ ਜੋ ਮੰਨ ਜੇ ਧਿਓਣ ਦੇ ਨਾਲ ਮਸਲੇ ਹੱਲ ਹੋ ਜਾਂਦੇ ਮਸਲੇ ਤੇ ਗੱਲ ਕਰੀਏ ਜੇ ਮਸਲੇ ਹੱਲ ਨਹੀ ਹੁੰਦੇ

420 View

Trending Topic