ਮੈਂ ਮਰਜ਼ੀ ਦਾ ਮਾਲਕ ਬਣਿਆ
ਮਖ਼ੌਲਾਂ ਮੌਤ ਨੂੰ ਕਰਨ ਸੀ ਲੱਗਾ।
ਜਦ ਮਿਲ਼ੇ ਤਾਂ ਜ਼ਿੰਦਗੀ ਵਧੀਆ ਲੱਗੀ
ਮੈਂ ਤੈਨੂੰ ਖੋਹਣ ਤੋਂ ਡਰਨ ਸੀ ਲੱਗਾ।
ਹੱਦੋਂ ਵੱਧ ਤੇਰਾ ਮੋਹ ਆਉਂਦਾ ਏ
ਦੁਨੀਆਂ ਨਾਲ ਤਾਹੀਂ ਲੜਨ ਸੀ ਲੱਗਾ।
ਗਲਵੱਕੜੀ ਵਿੱਚੋਂ ਨਿੱਘ ਨੀ ਆਇਆ
ਦਿਲ ਮੇਰਾ ਜਦ ਠਰਨ ਸੀ ਲੱਗਾ।
ਖ਼ਿਆਲ ਮੌਤ ਦਾ ਸਬਰ ਨਾ ਹੋਇਆ
ਅੱਖ਼ਾਂ ਚ ਹੰਝੂ ਭਰਨ ਸੀ ਲੱਗਾ।
ਕਿ ਤੈਨੂੰ ਛੱਡਣਾ, ਭੁੱਲਣਾ ਸੌਖਾ ਹੋ ਜੇ
ਮੈਂ ਕੁੱਝ ਐਸਾ ਕਰਨ ਸੀ ਲੱਗਾ।
ਮੇਰੀ ਮਾਂ ਉੱਠ ਗਈ ਸੀ ਅੜਿਆ
ਰਾਤੀਂ ਜਦ ਮੈਂ ਮਰਨ ਸੀ ਲੱਗਾ
©ਓਹੀ ਸ਼ਾਇਰ
#Nojoto #SAD #Punjabi #yqdidi #yqbaba #shyari #viral #Trending #yqaestheticthoughts