White ਗ਼ਜ਼ਲ
ਜਾਂਦਿਆਂ ਨੂੰ ਮੋੜ ਕੇ ਦੱਸ ਮੈਂ ਲਿਆਵਾਂ ਕਿਸ ਤਰ੍ਹਾਂ।
ਪੱਥਰਾਂ 'ਤੇ ਖੂਬਸੂਰਤ ਫੁੱਲ ਖਿੜਾਵਾਂ ਕਿਸ ਤਰ੍ਹਾਂ।
ਕੋਲ਼ ਮੇਰੇ ਜਦ ਕੋਈ ਕਾਰਨ ਨਹੀਂ ਮੁਸਕਾਉਣ ਦਾ,
ਫਿਰ ਮੈਂ ਆਪਣੇ ਮੁੱਖ 'ਤੇ ਹਾਸੇ ਸਜਾਵਾਂ ਕਿਸ ਤਰ੍ਹਾਂ ।
ਘਰ ਦੀਆਂ ਲੋੜਾਂ ਨੇ ਚੱਕਰਾਂ ਵਿੱਚ ਫਸਾਇਆ ਹੈ ਇਵੇਂ,
ਮੈਂ ਤੇਰੀ ਫਿਰ ਜ਼ੁਲਫ਼ ਦੇ ਚਕਰਾਂ 'ਚ ਆਵਾਂ ਕਿਸ ਤਰ੍ਹਾਂ।
ਇੱਕ ਤਰਫ਼ ਹੈ ਮਹਿਲ ਤੇਰਾ ਇੱਕ ਤਰਫ਼ ਝੁੱਗੀ ਮੇਰੀ,
ਫ਼ਾਸਲਾ ਔਕਾਤ ਦਾ ਇਹ ਮੈਂ ਮੁਕਾਵਾਂ ਕਿਸ ਤਰ੍ਹਾਂ।
ਇੱਕ ਜਗ੍ਹਾ ਕਾਫੀ ਹੈ ਜਦ ਰੱਬ ਦੀ ਇਬਾਦਤ ਕਰਨ ਨੂੰ,
ਫੇਰ ਦੱਸ ਹਰ ਇੱਕ ਜਗ੍ਹਾ ਮੈਂ ਸਿਰ ਝੁਕਾਵਾਂ ਕਿਸ ਤਰ੍ਹਾਂ।
ਪਿੰਡ ਹੁੰਦਾ ਆਮ ਜੇਕਰ ਮੈਂ ਭੁਲਾ ਦਿੰਦਾ ਮਗਰ,
ਮਾਂ ਮਰੀ ਜਿਸ ਪਿੰਡ ਮੈਂ ਉਹ ਪਿੰਡ ਭੁਲਾਵਾਂ ਕਿਸ ਤਰ੍ਹਾਂ।
ਜ਼ਖ਼ਮ ਜੋ ਗੈਰਾਂ ਲਗਾਏ ਸੌਖਿਆਂ ਮਿਟ ਜਾਣਗੇ,
ਆਪਣਿਆਂ ਜੋ ਜ਼ਖ਼ਮ ਦਿੱਤੇ ਉਹ ਮਿਟਾਵਾਂ ਕਿਸ ਤਰ੍ਹਾਂ।
ਬਿਸ਼ੰਬਰ ਅਵਾਂਖੀਆ, ਮੋ-9781825255
©Bishamber Awankhia
#sad_emotional_shayries #pynjabishayri #urdu_poetry #likesharecommentfollow