White .......ਗ਼ਜ਼ਲ................ ਕਰੇ ਸਵਾਲ ਕੌਣ ਸਭ ਨ | ਪੰਜਾਬੀ

"White .......ਗ਼ਜ਼ਲ................ ਕਰੇ ਸਵਾਲ ਕੌਣ ਸਭ ਨਿਜ਼ਾਮ ਤੋਂ ਡਰੇ-ਡਰੇ। ਕਿ ਰਹਿ ਗਏ ਅਵਾਮ ਦੇ ਖ਼ੁਆਬ ਸਭ ਧਰੇ-ਧਰੇ ਅਮੀਰ ਲੋਕ ਹੋ ਰਹੇ ਬੜੇ ਅਮੀਰ ਦਿਨ-ਬ-ਦਿਨ , ਮਗਰ ਗਰੀਬ ਦਿਨ ਬਿਤਾ ਰਹੇ ਨੇ ਭੁੱਖ ਜ਼ਰੇ-ਜ਼ਰੇ ਜ਼ੁਬਾਨ ਨਾਲ ਚਾਰ ਕੇ ਜੋ ਰਾਜ ਪਾਠ ਲੈ ਗਿਆ, ਪਛਾਣ ਹੁਣ ਨ ਕਰ ਰਿਹੈ ਕਿ ਜਾ ਰਿਹੈ ਪਰੇ-ਪਰੇ। ਫ਼ਰੇਬ ਹੀ ਫ਼ਰੇਬ ਹੈ ਵਫ਼ਾ ਨਹੀਂ ਦਿਲਾਂ 'ਚ ਹੁਣ, ਕਿ ਦੂਜਿਆਂ ਨੂੰ ਡੋਬਦੇ ਨੇ ਲੋਕ ਖ਼ੁਦ ਤਰੇ-ਤਰੇ। ਲਹੂ ਲੁਹਾਣ ਏ ਹੁਨਰ ਵਧੇ ਕੋਈ ਕਿਵੇਂ ਅਗਾਂਹ, ਕਿ ਖੋਟਿਆਂ ਨੂੰ ਪਹਿਲ ਹੈ ਮਗਰ ਪਿਛਾਂਹ ਖ਼ਰੇ-ਖ਼ਰੇ। ਗਰੀਬ ਹੈ ਅਵਾਮ ਜਦ ਕਿਵੇਂ ਕਹਾਂ ਅਜ਼ਾਦ ਫਿਰ? ਕਿ ਜ਼ਖ਼ਮ ਵਿਤਕਰੇ ਭਰੇ ਅਜੇ ਵੀ ਨੇ ਹਰੇ-ਹਰੇ। (ਬਿਸ਼ੰਬਰ ਅਵਾਂਖੀਆ, 9781825255) ©Bishamber Awankhia"

 White .......ਗ਼ਜ਼ਲ................
ਕਰੇ ਸਵਾਲ ਕੌਣ ਸਭ ਨਿਜ਼ਾਮ ਤੋਂ ਡਰੇ-ਡਰੇ।
ਕਿ ਰਹਿ ਗਏ ਅਵਾਮ ਦੇ ਖ਼ੁਆਬ ਸਭ ਧਰੇ-ਧਰੇ

ਅਮੀਰ ਲੋਕ ਹੋ ਰਹੇ ਬੜੇ ਅਮੀਰ ਦਿਨ-ਬ-ਦਿਨ ,
ਮਗਰ ਗਰੀਬ ਦਿਨ ਬਿਤਾ ਰਹੇ ਨੇ ਭੁੱਖ ਜ਼ਰੇ-ਜ਼ਰੇ

ਜ਼ੁਬਾਨ ਨਾਲ ਚਾਰ ਕੇ ਜੋ ਰਾਜ ਪਾਠ ਲੈ ਗਿਆ,
ਪਛਾਣ ਹੁਣ ਨ ਕਰ ਰਿਹੈ ਕਿ ਜਾ ਰਿਹੈ ਪਰੇ-ਪਰੇ।

ਫ਼ਰੇਬ ਹੀ ਫ਼ਰੇਬ ਹੈ ਵਫ਼ਾ ਨਹੀਂ ਦਿਲਾਂ 'ਚ ਹੁਣ,
ਕਿ ਦੂਜਿਆਂ ਨੂੰ ਡੋਬਦੇ ਨੇ ਲੋਕ ਖ਼ੁਦ ਤਰੇ-ਤਰੇ।

ਲਹੂ ਲੁਹਾਣ ਏ ਹੁਨਰ ਵਧੇ ਕੋਈ ਕਿਵੇਂ ਅਗਾਂਹ,
ਕਿ ਖੋਟਿਆਂ ਨੂੰ ਪਹਿਲ ਹੈ ਮਗਰ ਪਿਛਾਂਹ ਖ਼ਰੇ-ਖ਼ਰੇ।

ਗਰੀਬ ਹੈ ਅਵਾਮ ਜਦ ਕਿਵੇਂ ਕਹਾਂ ਅਜ਼ਾਦ ਫਿਰ?
ਕਿ ਜ਼ਖ਼ਮ ਵਿਤਕਰੇ ਭਰੇ ਅਜੇ ਵੀ ਨੇ ਹਰੇ-ਹਰੇ।


(ਬਿਸ਼ੰਬਰ ਅਵਾਂਖੀਆ, 9781825255)

©Bishamber Awankhia

White .......ਗ਼ਜ਼ਲ................ ਕਰੇ ਸਵਾਲ ਕੌਣ ਸਭ ਨਿਜ਼ਾਮ ਤੋਂ ਡਰੇ-ਡਰੇ। ਕਿ ਰਹਿ ਗਏ ਅਵਾਮ ਦੇ ਖ਼ੁਆਬ ਸਭ ਧਰੇ-ਧਰੇ ਅਮੀਰ ਲੋਕ ਹੋ ਰਹੇ ਬੜੇ ਅਮੀਰ ਦਿਨ-ਬ-ਦਿਨ , ਮਗਰ ਗਰੀਬ ਦਿਨ ਬਿਤਾ ਰਹੇ ਨੇ ਭੁੱਖ ਜ਼ਰੇ-ਜ਼ਰੇ ਜ਼ੁਬਾਨ ਨਾਲ ਚਾਰ ਕੇ ਜੋ ਰਾਜ ਪਾਠ ਲੈ ਗਿਆ, ਪਛਾਣ ਹੁਣ ਨ ਕਰ ਰਿਹੈ ਕਿ ਜਾ ਰਿਹੈ ਪਰੇ-ਪਰੇ। ਫ਼ਰੇਬ ਹੀ ਫ਼ਰੇਬ ਹੈ ਵਫ਼ਾ ਨਹੀਂ ਦਿਲਾਂ 'ਚ ਹੁਣ, ਕਿ ਦੂਜਿਆਂ ਨੂੰ ਡੋਬਦੇ ਨੇ ਲੋਕ ਖ਼ੁਦ ਤਰੇ-ਤਰੇ। ਲਹੂ ਲੁਹਾਣ ਏ ਹੁਨਰ ਵਧੇ ਕੋਈ ਕਿਵੇਂ ਅਗਾਂਹ, ਕਿ ਖੋਟਿਆਂ ਨੂੰ ਪਹਿਲ ਹੈ ਮਗਰ ਪਿਛਾਂਹ ਖ਼ਰੇ-ਖ਼ਰੇ। ਗਰੀਬ ਹੈ ਅਵਾਮ ਜਦ ਕਿਵੇਂ ਕਹਾਂ ਅਜ਼ਾਦ ਫਿਰ? ਕਿ ਜ਼ਖ਼ਮ ਵਿਤਕਰੇ ਭਰੇ ਅਜੇ ਵੀ ਨੇ ਹਰੇ-ਹਰੇ। (ਬਿਸ਼ੰਬਰ ਅਵਾਂਖੀਆ, 9781825255) ©Bishamber Awankhia

#Sad_shayri #punjabi_shayri

People who shared love close

More like this

Trending Topic