White ਫ਼ਰਿਸ਼ਤਾ
ਜਦੋਂ ਮੈਂ ਬਹੁਤ ਉਦਾਸ ਸੀ,
ਕੋਈ ਮਰਜ਼ ਮੈਨੂੰ ਅੰਦਰੋਂ ਖਾ ਰਿਹਾ ਸੀ,
ਰੋ ਰਿਹਾ ਸਾਂ, ਵਿਲਕ ਰਿਹਾ ਸਾਂ, ਤੜਫ਼ ਰਿਹਾ ਸਾਂ ਤੇ ਮੌਤ
ਬਿਲਕੁੱਲ ਦਹਿਲੀਜ਼ 'ਤੇ,
ਹਰ ਪਲ ਔਖਾ, ਹਨੇਰੇ ਵੱਲ ਨੂੰ ਖਿੱਚ ਰਿਹਾ ਸੀ,
ਚਾਨਣ ਤਾਂ ਕਿਤੇ ਹੈ ਹੀ ਨਹੀਂ ਸੀ,
ਸੁਫ਼ਨੇ ਸਾਰੇ ਸੁਆਹ ਸਨ,
ਅੱਖਾਂ ਚੋਂ ਹੰਝੂ ਵੀ ਮੁੱਕ ਗਏ ਸਨ, ਪਰ ਇੱਕ ਦਿਨ
ਮੇਰੀ ਹਯਾਤ ਤੋਂ ਛੁਟਕਾਰੇ ਦੀ ਫ਼ਰਿਆਦ
ਕਿਸੇ ਅਸੀਸ ਵਿੱਚ ਬਦਲ ਗਈ ਤੇ
ਕਿਸੇ ਫ਼ਰਿਸ਼ਤੇ ਨੇ ਬਾਂਹ ਫੜੀ,
ਮਰਜ਼ ਤਾਂ ਕਿਤੇ ਖੰਬ ਲਾ ਕੇ ਉੱਡ ਗਿਆ,
ਬੁੱਲ੍ਹਾ 'ਚ ਮੁੜ ਹਾਸੇ ਵਾਪਸ ਆਏ,
ਨਵੇਂ ਚਾਹਵਾਂ ਨੇ ਜਨਮ ਲਿਆ, ਪਰ
ਜ਼ਿਆਦਾ ਦਿਨ ਨਹੀਂ, ਘਰੋਂ ਨਿਕਲਦੇ ਹੀ
ਕਈ ਨਜ਼ਰਾਂ ਨੇ ਮੈਨੂੰ ਨਜ਼ਰ ਲਗਾਉਣਾ ਆਪਣਾ ਸ਼ੌਕ ਸਮਝਿਆ
ਤੇ ਫ਼ਰਿਸ਼ਤੇ ਨੂੰ ਵੀ ਨਜ਼ਰ ਲੱਗੀ ਉਨ੍ਹਾਂ ਲੋਕਾਂ ਦੀ
ਜਿਨ੍ਹਾਂ ਕਦੇ ਹਾਲ ਵੀ ਨਹੀਂ ਸੀ ਪੁੱਛਿਆ
ਤੇ ਹੁਣ ਸਿਰਫ਼ ਨਜ਼ਰਾਂ ਲਗਾਉਂਦੇ ਨੇ
ਜਦੋਂ ਵੀ ਕੋਈ ਅਸੀਸ ਭਰਿਆ ਹੱਥ ਉਸ ਫ਼ਰਿਸ਼ਤੇ ਦਾ
ਮੇਰੇ ਸਿਰ 'ਤੇ ਆਉਂਦਾ ਹੈ
ਤਾਂ ਅਸੀਂ ਦੋਵੇਂ ਨਜ਼ਰਾ ਜਾਨੇਂ ਆਂ
ਮੈਂ ਤੇ ਉਹ ਫ਼ਰਿਸ਼ਤਾ
ਮੈਂ ਤੇ ਉਹ ਫ਼ਰਿਸ਼ਤਾ
ਬਿਸ਼ੰਬਰ ਅਵਾਂਖੀਆ
©Bishamber Awankhia
#sad_shayari #punjabi_shayri #urdu_poetry #🙏Please🙏🔔🙏Like #subscribetomychannel