ਫੁੱਲਾਂ ਵਰਗਿਆਂ ਲੋਕਾਂ ਦੇ ਹੱਥ ਵਿੱਚ ਖੰਜਰ ਸੀ ਕੁੱਝ
ਉੱਤੋਂ ਜਰਖੇਜ਼ ਦਿਖਦੇ ਸੀ ਅੰਦਰੋਂ ਬੰਜਰ ਸੀ ਕੁੱਝ
ਮਾੜੇ ਨੇ ਜਦੋਂ ਵੀ ਤੱਕਿਆ ਉਮੀਦਾਂ ਨਾਲ ਮਹਿਲਾਂ ਵੱਲ
ਕਿ ਮਹਿਲਾਂ ਵਾਲੇ ਫਿਰ ਦੇਖੇ , ਬਣੇਂ ਮੈਂ ਖੰਡਰ ਸੀ ਕੁੱਝ
ਜਦੋਂ ਵੀ ਸ਼ਾਖ ਤੋਂ ਟੁੱਟੇ ਕਿਸੇ ਨਾ ਆਸਰਾ ਦਿੱਤਾ
ਮੁਖੌਟੇ ਪਾਕੇ ਹਮਦਰਦੀ ਮਿਲੇ ਅਡੰਬਰ ਸੀ ਕੁੱਝ