ਪਿਆਰ
*****
ਹਾਏ ਓਏ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
"ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ।
*****
ਲੱਗੇ ਚੰਨ ਜਿਹਾ ਮੁੱਖ,"ਜਿਵੇਂ ਖਿੜਿਆ ਗੁਲਾਬ ਜੀ
ਤਿੱਖੇ ਨੈਣਾ ਵਿੱਚ ਭਰਿਆ ਹੈ,"ਨਸ਼ਾ ਬੇਹਿਸਾਬ ਜੀ
ਨਿੱਤ ਮੇਰੇ ਖ਼ਾਬਾਂ ਵਿੱਚ ਆਉਂਦੇ ਜਿਹੜੇ ਆ,
"ਉਹ ਮਿਲ ਜਾਵੇ ਮੈਨੂੰ ਏ ਕਮਾਲ ਹੋ ਜਾਵੇ
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ ,
"ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ
*****
ਔਹ ਸਿਆਲਾਂ ਦੀ ਹੀਰ ,
"ਸੱਸੀ ਸੋਹਣੀ ਵਾਂਗੂੰ ਜਾਪ ਦੀ
ਮੇਰੇ ਦਿਲ ਨੂੰ ਉਡੀਕ ਰਹਿੰਦੀ,
"ਉਹਦੀ ਮੁਲਾਕਾਤ ਦੀ
ਦਿਲ ਵਿੱਚ ਉੱਠ ਦੇ ਜ਼ੋ ਰਹਿੰਦੇ ਮੇਰੇ ਆ,
"ਹੱਲ ਮੇਰੇ ਸਾਰੇ ਹੈ ਸਵਾਲ ਹੋ ਜਾਵੇ
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
" ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ
*****
ਬਲਜੀਤ ਮਾਹਲਾ ਰਹਿੰਦਾ ਹੁਣ,
"ਓਹਦੇ ਉੱਤੇ ਲਿੱਖਦਾ
ਮੈਨੂੰ ਹਰ ਇੱਕ ਅੱਖਰ ਚ ,
"ਮੁੱਖ ਓਹਦਾ ਦਿੱਖਦਾ
ਬਣ ਜਾਵੇ ਰੱਬਾ ਓਹਦੇ ਨਾਲ ਜੋੜੀ,
"ਸਾਰੇ ਪਾਸੇ ਜੱਸੀਆਂ ਚ ਧਮਾਲ ਹੋ ਜਾਵੇ
ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ,
" ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ।
******
ਲੇਖਕ :- ਬਲਜੀਤ ਸਿੰਘ ਮਾਹਲਾ
ਮੋਬ:- 8054942313
©BALJEET SINGH MAHLA
pyar ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਹਰਫ਼ ਦਾਨਗੜੵੀਆ @Akashdeep✍️ @guri Singh.8 437924103