ਨਾ ਕੋਈ ਆਸ, ਨਾ ਮੈਂ ਖਾਸ,
ਤੇਰੇ ਕਰਕੇ ਚੱਲਦੇ ਮੇਰੇ ਏ ਸੁਆਸ,
ਮੇਰੇ ਵਿੱਚ ਤੂੰ ਹੋਵੇਂ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ।
ਨਾ ਅੱਖਾਂ, ਨਾ ਕੰਨ, ਨਾ ਏ ਬੋਲ ਮੇਰੇ,
ਤੂੰ ਵੇਖੇ, ਤੂੰ ਸੁਣਦਾ ਸਭ ਨੇ ਬੋਲ ਤੇਰੇ।
ਰਾਹੀ ਵੀ ਤੂੰ, ਤੂੰ ਹੀ ਰਾਹ ਹੋਵੇ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ।
ਅਕਲ ਵੀ ਤੂੰ, ਸ਼ਕਲ ਵੀ ਤੂੰ
ਤੂੰ ਹੈ ਰੂਪ ਪੂਰਾ,
ਤੂੰ ਮਹਾਂਵੀਰ, ਤੂੰ ਬੱਧ ਵੀ ਹੈ,
ਤੂੰ ਗੋਬਿੰਦ ਸੂਰਾ,
ਮੈ ਹੱਥ ਜੋੜਾਂ, ਤੂੰ ਜੋੜਨ ਵਾਲਾ, ਤੂੰ ਹੀ ਪਿਆਰ ਮੇਰਾ,
ਤੂੰ ਚਾਹਤ, ਤੂੰ ਹੀ ਹੈਂ ਬਸ ਚਾਹੁਣ ਵਾਲਾ,
ਤੂੰ ਹੀ ਸਾਥੀ, ਤੂੰ ਹੀ ਸਾਥ ਹੋਵੇ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ,
ਤੂੰ ਹੈ ਸਿਰਜਣਹਾਰ, ਤੂੰ ਹੀ ਤੂੰ ਹੋਵੇਂ।
©manwinder Singh
#yogaday #True_line