Love ਸੱਚੀ _ ਸੁੱਚੀ ਤੇ ਪਾਕ ਹੈ ਮੁਹੱਬਤ।
ਰੱਬ ਦੀ ਬਖਸ਼ੀ ਏ ਦਾਤ ਮੁਹੱਬਤ।
ਦਿਲ ਨੂੰ ਦਿਲ ਦੇ ਰਾਹ ਮਿਲਦੇ ਨੇ।
ਜ਼ਿੰਦਗੀ ਭਰ ਦਾ ਏ ਸਾਥ ਮੁਹੱਬਤ।
ਦਿਲ ਦੀ ਵੀਰਾਨ ਜਮੀਨ ਦੇ ਉੱਤੇ।
ਇਸ਼ਕ ਦਾ ਬੀਜ ਬਰਸਾਤ ਮੁਹੱਬਤ।
ਹਰ ਦਿਲ ਦੇ ਵਿੱਚ ਵੱਸਦੀ ਰਹਿਣੀ।
ਨਾ ਸਰਹਦ ਦੇਖੇ ਨਾ ਜਾਤ ਮੁਹੱਬਤ।
ਅਣਜਾਣਾ ਲਈ ਖਿਡਾਉਣਾ ਏ ਬਸ।
ਜੋ ਸਮਝੇ ਉਹਦੇ ਲਈ ਸੌਗਾਤ ਮੁਹੱਬਤ।
ਕਣ ਕਣ ਦੇ ਵਿੱਚ ਜਿਉਂਦੀ ਰਹਿਣੀ।
ਹਰ ਇਕ ਦਿਨ ਤੇ ਹਰ ਰਾਤ ਮੁਹੱਬਤ।
©ਰਵਿੰਦਰ ਸਿੰਘ (RAVI)