Love ਕੋਈ ਤਾਂ ਹੋਵੇ ਜਿਹੜਾ ਮੇਰੇ ਸੁੱਖ ਤੇ ਦੁੱਖ ਫਰੋਲੇ,
ਸਾਡੇ ਸਾਹਵੇਂ ਬੈਠ ਕੇ ਦੋ ਬੋਲ ਪਿਆਰ ਦੇ ਬੋਲੇ।
ਮਾਂ ਵਾਂਗ ਰੱਖੇ ਖਿਆਲ ਰੱਜ ਕੇ ਪਿਆਰ ਜਤਾਵੇ,
ਹੱਥ ਫੜ ਕੇ ਨਾਲ ਖੜੇ ਦਿਲ ਜਦ ਵੀ ਮੇਰਾ ਡੋਲੇ।
ਕਰਾਂ ਕਮਾਈ ਉਹਦੀ ਹਰ ਰੀਜ ਪੁਗਾਉਣ ਲਈ,
ਕੰਮ ਤੋਂ ਜਦ ਘਰ ਆਵਾਂ ਓਹ ਭੱਜ ਕੇ ਬੂਹਾ ਖੋਲੇ।
ਓਹ ਆਵੇ ਤਾਂ ਰੌਣਕ ਲੱਗ ਜਾਵੇ ਦਿਲ ਦੇ ਵਿਹੜੇ,
ਸਾਰੀ ਉਮਰ ਹੀ ਮਿੱਠੀ ਇਸ਼ਕ ਦੀ ਚਾਸ਼ਨੀ ਘੋਲੇ।
ਸਿੱਧੀ- ਸਾਧੀ ਹੋਵੇ ਕੋਈ ਜਿਉਂ ਪਿੰਡਾਂ ਦੀ ਜਾਈ,
ਓਹਦੀ ਮੇਰੀ ਜੋੜੀ ਬਣਜੇ ਜਿਵੇਂ ਦੋ ਕਬੂਤਰ ਗੋਲੇ।
ਰਖਾਂ ਓਹਨੂੰ ਸਾਂਭ ਕੇ ਜਿਵੇਂ ਜੱਦੀ ਪੁਸ਼ਤੀ ਗਹਿਣੇ,
ਵੇਖੀ ਜਾਵਾਂ ਉਸ ਕਮਲੀ ਨੂੰ ਹੋਵੇ ਨਾ ਨਜ਼ਰੋਂ ਓਹਲੇ।
©ਰਵਿੰਦਰ ਸਿੰਘ (RAVI)