ਗ਼ਜ਼ਲ
ਤੇਰੀ ਯਾਦ ਦਿਲ ਚੋਂ ਭੁਲਾਈ ਅਸੀਂ
ਤੇ ਤਾਂ ਜਾ ਕੇ ਜ਼ਿੰਦਗੀ ਬਚਾਈ ਅਸੀਂ।
ਮੁਹੱਬਤ ਤੋਂ ਖੁਦ ਨੂੰ ਬਚਾਉਣਾ ਕਿਵੇਂ,
ਇਹ ਤਰਕੀਬ ਦਿਲ ਨੂੰ ਸਿਖਾਈ ਅਸੀਂ।
ਕਿਤੇ ਡੋਬ ਦੇਵੇ ਨਾ ਇਹ ਸੋਚ ਕੇ ,
ਸਮੁੰਦਰ ਤੋਂ ਦੂਰੀ ਬਣਾਈ ਅਸੀਂ।
ਕਿਸੇ ਨੇ ਵੀ ਸਾਡੀ ਨਾ ਵਿਥਿਆ ਸੁਣੀ,
ਕਿ ਵਿਥਿਆ ਬਥੇਰੀ ਸੁਣਾਈ ਅਸੀਂ।
ਤੂੰ ਦੋ ਪਲ ਵੀ ਯਾਰਾ ਹੰਢਾ ਕੇ ਵਿਖਾ ,
ਜੋ ਗਮਗੀਨ ਜ਼ਿੰਦਗੀ ਹੰਢਾਈ ਅਸੀਂ।
ਅਸੀਂ ਖੁਸ਼ ਹਾਂ ਤੈਨੂੰ ਇਹ ਦੱਸਣ ਲਈ,
ਖੁਸ਼ੀ ਮੁੱਖ 'ਤੇ ਝੂਠੀ ਸਜਾਈ ਅਸੀਂ।
ਬਿਸ਼ੰਬਰ ਅਵਾਂਖੀਆ, 9781825255
©Bishamber Awankhia
#SAD#sad_emotional_shayries #punjabi_shayri #🙏Please🙏🔔🙏Like #share #comment💬