ਮੈਨੂੰ ਮਹੁੱਬਤ ਰਾਸ ਨਾ ਆਈ
ਖੋਰੇ ਬੇਵਫਾਈਆਂ ਦਾ ਦੌਰ ਸੀ
ਉਤੋ ਕੁੱਝ ਹੋਰ ਮਾਹੀ ਵਿੱਚੋ ਕੁੱਝ ਹੋਰ ਸੀ
ਮੂੰਹ ਦਾ ਮਿੱਠਾ ਮੇਰੇ ਨਾਲ ਕਰ ਗਿਆ ਠੱਗੀਆਂ
ਗੁੱਝੀਆਂ ਨੇ ਚੋਟਾ ਦਿਲ ਤੱਕ ਲੱਗੀਆਂ
ਚਾਰੇ ਪਾਸੇ ਚੁੱਪ ਸਾਡੇ ਅੰਦਰ ਹੀ ਛੋਰ ਸੀ
ਉਤੋ ਕੁੱਝ ਹੋਰ ਮਾਹੀ ਵਿੱਚੋ ਕੁੱਝ ਹੋਰ ਸੀ
ਜਨਮਾ ਜਨਮਾ ਦੇ ਵਾਦੇ ਪਲ ਵਿਚ ਟੁੱਟ ਗਏ
ਆਸਾ ਉਮੀਦਾ ਮੇਰੀਆ ਦਾ ਸਾਹ ਘੁੱਟ ਗਏ
ਕਦੇ ਉਹ ਮੇਰਾ ਚੰਨ ਤੇ ਮੈਂ ਉਸਦੀ ਚਕੋਰ ਸੀ
ਉਤੋ ਕੁੱਝ ਹੋਰ ਮਾਹੀ ਵਿੱਚੋ ਕੁੱਝ ਹੋਰ ਸੀ
Bhupindersingh
ਉਤੋ ਕੁੱਝ ਹੋਰ ਮਾਹੀ ਵਿੱਚੋ.ਕੁੱਝ ਹੋਰ ਸੀ