Unsplash
ਗ਼ਜ਼ਲ
ਜ਼ਿੰਦਗੀ ਨੂੰ ਜੀਣ ਦੇ ਕਾਬਲ ਬਣਾਇਆ ਹੈ ਤੁਸੀਂ।
ਦਿਲ 'ਚ ਮੇਰੇ ਪਿਆਰ ਦਾ ਦੀਪਕ ਜਗਾਇਆ ਹੈ ਤੁਸੀਂ।
ਮੁਸਕੁਰਾਹਟ ਆ ਗਈ ਮੇਰੇ ਵੀ ਮੁੱਖ 'ਤੇ ਯਾਰ ਹੁਣ,
ਵੇਖ ਕੇ ਮੇਰੀ ਤਰਫ਼ ਜੋ ਮੁਸਕੁਰਾਇਆ ਹੈ ਤੁਸੀਂ
ਚੌਦਵੀਂ ਦਾ ਚੰਨ ਵੀ ਝੱਟ ਬੱਦਲਾਂ ਵਿੱਚ ਲੁੱਕ ਗਿਆ,
ਚਾਨਣੀ ਵਿੱਚ ਮੁੱਖ ਤੋਂ ਪਰਦਾ ਹਟਾਇਆ ਹੈ ਤੁਸੀਂ।
ਖੁੱਲ੍ਹ ਗਈ ਤਕਦੀਰ ਮੇਰੀ, ਬਰਸੀਆਂ ਨੇ ਰਹਿਮਤਾਂ,
ਹੱਥ ਮੇਰੇ ਨੂੰ ਆਪਣਾ ਜੋ ਹੱਥ ਫੜਾਇਆ ਹੈ ਤੁਸੀਂ।
ਅੱਖ ਤਲਿਸਮੀ,ਸੁਰਖ਼ ਬੁੱਲ੍ਹ ਤੇ ਕਹਿਰ ਕਰਦੀ ਹਰ ਅਦਾ,
ਰੱਬ ਤੋਂ ਐਸਾ ਅਲੋਕਿਕ ਰੂਪ ਪਾਇਆ ਹੈ ਤੁਸੀਂ।
ਫੁੱਲ, ਕਲੀਆਂ ਤੇ ਹਵਾਵਾਂ ਨੂੰ ਤੂੰ ਮਹਿਕਾਂ ਵੰਡੀਆਂ,
ਚਾਲ ਚਲਣੀ ਮਸਤ ਨਦੀਆਂ ਨੂੰ ਸਿਖਾਇਆ ਹੈ ਤੁਸੀਂ।
ਨੀਂਦ ਉੱਡੀ, ਚੈਨ ਉੱਡਿਆ ਹੋ ਗਿਆ ਬੀਮਾਰ ਦਿਲ,
ਤੀਰ ਐਸਾ ਪਿਆਰ ਦਾ ਨਜ਼ਰੋਂ ਚਲਾਇਆ ਹੈ ਤੁਸੀਂ।
ਬਿਸ਼ੰਬਰ ਅਵਾਂਖੀਆ , 9781825255
©Bishamber Awankhia
#lovelife #wife