White ਗ਼ਜ਼ਲ
ਨਾ ਤਸਬੀਹ ਉਠਾ ਕੇ ਨਾ ਟਿੱਕਾ ਲਗਾ ਕੇ।
ਮਿਲੇਗਾ ਖੁਦਾ ਖ਼ੁਦ ਨੂੰ ਖ਼ੁਦ ਚੋਂ ਮਿਟਾ ਕੇ।
ਉਹ ਆਵੇ ਨਾ ਆਵੇ ਇਹ ਉਸਦੀ ਹੈ ਮਰਜ਼ੀ,
ਮਗਰ ਘਰ ਨੂੰ ਰੱਖੋ ਹਮੇਸ਼ਾਂ ਸਜਾ ਕੇ।
ਹਰਿਕ ਆਦਮੀ ਵਿਚ ਖੁਦਾ ਆਪ ਬੈਠਾ,
ਜ਼ਰਾ ਵੇਖ ਵਹਿਮਾਂ ਦੇ ਪਰਦੇ ਹਟਾ ਕੇ।
ਹਜ਼ਾਰਾਂ ਮਹਾਂਪੁਰਖ ਆਏ ਨੇ ਬੇਸ਼ੱਕ,
ਗਿਆ ਕੌਣ ਬੰਦੇ ਨੂੰ ਬੰਦਾ ਬਣਾ ਕੇ।
ਨਾ ਬੈਠਣ ਉਹ ਜੁੜ ਕੇ, ਨਾ ਜਾਂਦੇ ਪਿਛਾਂਹ ਨੂੰ,
ਤੇ ਕਰਦੇ ਨੇ ਗੱਲਾਂ ਵੀ ਗੱਲਾਂ 'ਚ ਪਾ ਕੇ।
ਬਿਸ਼ੰਬਰ ਅਵਾਂਖੀਆ, 9781825255
©Bishamber Awankhia
#sad_quotes #punjabi_shayri