ਇਸ਼ਕ ਦੇ ਪੱਤਣ ਵਿੱਚ ਆਸ਼ਿਕ ਕਿੰਨੇ ਡੁਬ ਗਏ ਕਿੰਨੇ ਤਰ ਗਏ ਨੇ।
ਇਸ਼ਕ ਨੂੰ ਹਾਸਿਲ ਕਰਦੇ ਕਰਦੇ ਆਪਣਾ ਸਭ ਕੁਛ ਹਰ ਗਏ ਨੇ।
ਆਪਣੀ ਅੱਖਾਂ ਵਿੱਚ ਮਾਰ ਮੁਕਾ ਕੇ ਇਕ ਦੂਜੇ ਦੇ ਸਾਰੇ ਸੁਪਨਿਆਂ ਨੂੰ।
ਜਾਤਾਂ ਪਾਤਾਂ ਲੋਕਾਂ ਦੇ ਤਾਨੇ ਮੈਨੇ ਖੋਰੇ ਆਸ਼ਿਕ ਕਿ_ਕੀ ਜਰ ਗਏ ਨੇ।
ਇਸ਼ਕ ਜੇਹੇ ਸੱਚੇ ਰਿਸ਼ਤੇ ਨੂੰ ਕਿਉਂ ਕਰਦੇ ਨੇ ਨਫਰਤ ਦੁਨੀਆਂ ਵਾਲੇ।
ਮੂੰਹ ਤੋਂ ਕੌੜਾ ਬੋਲਦੇ ਨੇ ਹੁਣ ਸਭ ਦੇ ਜਹਿਰ ਦਿਲਾਂ ਵਿੱਚ ਭਰ ਗਏ ਨੇ।
ਇਸ਼ਕ ਦੇ ਦੁਸ਼ਮਣ ਦੁਨੀਆਂ ਵਾਲੇ ਦੋ ਦਿਲਾਂ ਵਿੱਚ ਵੰਡੀਆਂ ਪਾ ਗਏ।
ਦਰਦ ਜੁਦਾਈਆਂ ਹਿਸੇ ਆਈਆਂ ਜਿਉਂਦੇ ਜੀ ਆਸ਼ਿਕ ਮਰ ਗਏ ਨੇ।
ਅੱਖਾਂ ਸਾਹਵੇਂ ਦੇਖਿਆ ਹੋਵੇ ਜਿਹਨਾਂ ਨੇ ਟੁੱਟਦੇ ਹੋਏ ਆਪਣੇ ਖਵਾਬਾਂ ਨੂੰ।
ਇਸ਼ਕ ਨੂੰ ਜਿੰਦਾ ਰਖਦੇ ਰਖਦੇ ਖੋਰੇ ਕਿੰਨੇ ਆਸ਼ਿਕ ਸੂਲੀ ਚੜ ਗਏ ਨੇ।
©ਰਵਿੰਦਰ ਸਿੰਘ (RAVI)
#ThinkingBack