ਤੇਰੀਆਂ ਗੱਲਾਂ.....ਤੇਰੇ ਬਾਰੇ ਗੱਲਾਂ,
ਕਿਸੇ ਹੋਰ ਨਾਲ ਕਰਨਾ ਕਿੰਨਾ ਸੌਖਾ,
ਕਾਸ਼ ਤੇਰੇ ਨਾਲ ਗੱਲ ਕਰਨਾ ਵੀ
ਓੰਨਾ ਹੀ ਸੁਖਾਲਾ ਹੁੰਦਾ,
ਕਾਸ਼ ਤੂੰ ਮੇਰੀ ਉੂਲਝੀ ਹੋਈ ਜ਼ਿੰਦਗੀ
ਨੂੰ ਸਮਝ ਸਕਦਾ,
ਕਾਸ਼......!ਮੈਂ ਤੈਨੂੰ ਸਮਝਾ ਸਕਦੀ
ਪਰ ਤੂੰ ਕਾਹਲੀ ਵਿੱਚ ਸੀ, ਅਤੇ ਚਲਾ ਗਿਆ,
ਤੇ ਪਿੱਛੋਂ ਅਵਾਜ਼ ਮਾਰ ਕੇ ਟੋਕਣਾ
ਮੈਂ ਠੀਕ ਨਹੀਂ ਸਮਝਿਆ,
ਮੈਂ ਤੈਨੂੰ ਕਵਿਤਾਵਾਂ ਵਿੱਚ ਤੂੰ ਕਹਿ ਦਿੰਦੀ ਹਾਂ,
ਤੂੰ ਤਾਂ ਕਦੇ ਇਹ ਗੱਲ ਤੇ ਵੀ
ਗੋਰ ਨਹੀਂ ਕਰੀ ਹੋਣੀ,
ਮੈਂਨੂੰ ਨਾ ਇੱਕ ਸੁਪਨਾ ਜਿਹਾ ਰੋਜ਼ ਆ ਜਾਂਦਾ
ਜਿਵੇਂ ਮੈਂ ਖੜੀ ਚਾਹ ਪੀ ਰਹੀ ਹਾਂ
ਤੇ ਤੂੰ ਅਚਾਨਕ ਆਪਣਾ ਕੱਪ ਟੇਬਲ ਤੇ ਰੱਖ ਦਿੱਤਾ
ਤੇ ਮੇਰੀ ਫਿੱਕੇ ਗੁਲਾਬੀ ਰੰਗ ਦੀ ਚੁੰਨੀ
ਹੱਥ ਵਿੱਚ ਫੜ ਕੇ ਉਹਦੇ ਪੱਲੇ
ਨਾਲ ਲਟਕਦਾ ਧਾਗਾ ਤੋੜਣ ਲੱਗਿਆ ਹੋਵੇਂ,
ਪਰ ਤੂੰ ਤਾਂ ਕਦੇ ਇਹਨਾਂ ਚੀਜ਼ਾਂ ਤੇ
ਗੋਰ ਹੀ ਨਹੀਂ ਕਰੀ
©suman kadvasra
#eveningtea