White ਮੁਹੱਬਤ ਦੇ ਰਾਹਾਂ ਵਿਚ ਇੰਝ ਲੱਗੇ ਜਿਵੇਂ ਕੋਈ ਸੁੱਖ ਭਾਲਦਾ,
ਸਰਦ ਹਵਾਵਾਂ ਵਿਚ ਜਿਵੇਂ ਠਰਿਆ ਪਿੰਡਾਂ ਹੋਵੇ ਧੁੱਪ ਭਾਲਦਾ,
ਆਖ਼ਰ ਮੁਹੱਬਤ ਜੇ ਮਿਲ ਜਾਵੇ ਤਾਂ ਦੁੱਖਾਂ ਵਾਲੀ ਜੂਹ ਦਿੰਦੀ ਆ,
ਉਹੀ ਧੁੱਪ ਗਰਮ ਰੁੱਤਾਂ ਵਿੱਚ ਪਿੰਡਾਂ ਸਾਰਾ ਲੂਹ ਦਿੰਦੀ ਆ,
ਪਹਿਲਾਂ ਲਗਦੀ ਤਲਬ ਹੁੰਦੀ ਅੱਖੀਆਂ ਨੂੰ ਸੋਹਣੇ ਯਾਰ ਦੀ,
ਫਿਰ ਨਫ਼ਰਤ ਦਾ ਤੋਹਫ਼ਾ ਦੇ ਕੇ ਹਿੰਡ ਤੋੜ ਦਿੰਦੀ ਸੱਚੇ ਪਿਆਰ ਦੀ,
ਏਕੋਂ ਤਕੜੀ ਦੇ ਭਾਅ ਇਹ ਸਾਰਿਆਂ ਨੂੰ ਤੌਲ ਦਿੰਦੀ ਆ,
ਮੁਹੱਬਤ ਤੋਂ ਬਚੀ ਸੱਜਣਾਂ ਇਹ ਨਵਾਬਾਂ ਨੂੰ ਵੀ ਰੌਲ ਦਿੰਦੀ ਆ,
ਲੇਖਕ ਕਰਮਨ ਪੁਰੇਵਾਲ
©Karman Purewal
#sad_shayari