ਇੱਕ ਰਾਹ ਤਾਂ ਕੁਦਰਤ ਵੱਲਦਾ ਏ,
ਇੱਕ ਰਾਹ ਮੇਰੇ `ਤੇ ਆਉਂਦਾ ਏ,
ਮੈਂ ਕੁਦਰਤ ਪਿੱਛੇ ਛੱਡ ਦਿੰਦਾ,
ਆਪਣੇ ਵਿੱਚ ਰਹਿੰਦਾ ਖੁਸ਼ ਬੜਾ,
ਸਾਰੀ ਉਮਰ ਹੀ ਕੱਟਦਾ ਇੱਕ ਜਗ੍ਹਾ,
ਰੁੱਖ ਡੋਲੇ ਨਾ ਮਜ਼ਬੂਤ ਬੜਾ,
ਜਿਉਂਦਾ ਇਹ ਫ਼ਲ , ਛਾਂ ਦਿੰਦਾ,
ਤੇ ਮਰਕੇ ਵੀ ਤਾਂ ਨਾਲ ਖੜ੍ਹਾ,
ਕਿਤੇ ਸਿਖ ਤੂੰ ਉਹਨਾਂ ਚਸ਼ਮਿਆਂ ਤੋਂ,
ਇੱਕ ਪਲ ਵੀ ਨਾ ਡੋਲਣ ਜੋ,
ਉਹ ਪਾੜ ਕੇ ਸੀਨਾ ਪੱਥਰਾਂ ਦਾ,
ਮੰਜਿਲਾਂ ਤੀਕਰ ਪਹੁੰਚਣ ਉਹ,
ਕਿਤੇ ਵਰਸ਼ੇ ਮਿੰਨ ਮਿਨ ਕਣੀਆਂ ਜੀ,
ਕਿਤੇ ਤਪਦਾ ਰੇਗਿਸਤਾਨ ਖੜ੍ਹਾ,
ਕੋਈ ਇੱਕ ਇੱਕ ਦਾਣੇ ਨੂੰ ਤਰਸਦਾ ਏ,
ਕਿਤੇ ਅੰਨ ਦਾ ਏ ਭੰਡਾਰ ਬੜਾ,
ਕੀ ਲਿਖਣਾ ਕੁਦਰਤ ਬਾਰੇ ਤੂੰ,
ਸੀਮਾ ਅਪਰ -ਅਪਾਰ ਬੜੀ,
ਦੋ ਕਦਮਾਂ ਤੱਕ ਚੱਲਕੇ, ਰੁੱਕ ਗਈ,
ਵੱਧਦੀ ਨਾ ਅੱਗੇ ਸੋਚ ਖੜੀ ...........