ਰੁੱਘ ਭਰ ਕੇ ਕਲਾਵੇ ਲਾ ਲਵਾਂ,
ਤੈਨੂੰ ਹਿਜ਼ਰਾਂ ਦੀਏ ਪੰਡੇ।
ਵਾਂਗ ਸੌਗਾਤ ਸੰਭਾਲ਼ ਮੈਂ ਰੱਖ ਲਾਂ,
ਜੇ ਤੂੰ ਦਰਦ ਮੇਰੇ ਸੰਘ ਵੰਡੇ।
ਗ਼ੁਰਬਤ ਦੀ ਹਰ ਲਕੀਰ ਕਬੂਲ ਕਰਾਂ,
ਜੇ ਤੂੰ ਬਣ ਤਕਦੀਰ ਮੱਥੇ ਮੇਰੇ 'ਤੇ ਹੰਢੇ।
ਸਲਾਮਤ ਦਾ ਹਰ ਧਾਗਾ ਵੀ ਪ੍ਰਵਾਨ ਕਰਾਂ,
ਜੇ ਤੂੰ ਕੋਈ ਗੰਢ ਇਲਮ ਦੀ ਗੰਢੇ।
©Baljit Hvirdi
#leafbook