(ਕਾਇਰ ਸ਼ਾਇਰ)
ਕੋਸੀ ਕੋਸੀ ਧੁੱਪ ਚ ਆ ਮੈਂ ਸੌਰ ਪੈਂਦੀ ਚੁੱਪ ਚ ਆ ਮੈਂ
ਅਮਨ ਨੇ ਹੰਡਾਏ ਜਿਹੜੇ ਉਹ ਹਰ ਇਕ ਰੁੱਤ ਚ ਆ ਮੈ
ਤੇਰੇ ਪਿੰਡ ਦੀ ਜੂਹ ਚ ਆ ਤੇਰੇ ਸੋਚਾ ਵਾਲੇ ਖੂਹ ਚ ਆ
ਤੂੰ ਬਾਹਰੋਂ ਲੱਭਦੀ ਆ ਮੈਨੂੰ ਮੈ ਤੇਰੀ ਰੂਹ ਚ ਆ
ਤੇਰੇ ਜਿਸਮ ਦੀ ਖੂਸਬੂ ਤੇ ਤੇਰੇ ਰੂਹ ਦਾ ਹਾਣੀ ਆ
ਤੂੰ ਸ਼ਰਬਤ ਦਾ ਸਮੁੰਦਰ ਤੇ ਮੈ ਫਿੱਕਾ ਪਾਣੀ ਆ
ਤੂੰ ਪੁੰਨਿਆ ਦਾ ਚੰਨ ਏ ਤੇ ਮੈ ਚਕੋਰ ਆ
ਤੇਰੇ ਸਿਰ ਚੜ ਬੋਲੇ ਜੋ ਮੈ ਇਸ਼ਕੇ ਦੀ ਲੋਰ ਆ
ਤੂੰ ਗ਼ਜ਼ਲਾਂ ਦੀ ਆਸ਼ਕ ਆ ਤੇ
ਮੈਂ ਇਕ ਫ਼ਕੀਰ ਸ਼ਾਇਰ ਆ
ਜੇ ਲਿਖਾ ਨਾ ਤੈਨੂੰ ਤਾਂ ਮੈਂ ਕਾਇਰ ਆ
ਤੇਰੇ ਅਮਨ ਲਿਖਾਰੀ
©ਤੇਰਾ ਮੈਂਟਲ ਕੰਬੋਜ਼
ਕਾਇਰ ਸ਼ਾਇਰ
#mountainday