ਕੱਚੀ ਫ਼ਸਲਾਂ ਨੂੰ ਆਈ ਜਵਾਨੀ।
ਹੱਲ ਦੀ ਨੋਕ ਨੇ ਲਿਖੀ ਕਹਾਣੀ।।
ਕਣਕ ਨੇ ਕਿਸਾਨਾਂ ਨੂੰ ਨਵੀਂ ਰਾਹ ਦਿੱਤੀ।
ਜਿਵੇਂ ਭਟਕੇ ਨੂੰ ਰਾਹ ਦਿਖਾਵੇ ਗੁਰਬਾਣੀ।।
ਅੱਜ ਦਿਨ ਹੈ ਮਿੱਤਰਾ ਵਿਸਾਖੀ ਦਾ।
ਪੰਜਾਂ ਦਰਿਆਵਾਂ ਦੀ ਮਿੱਟੀ ਦੀ ਰਾਖੀ ਦਾ।।
ਮੁੰਡਿਆ ਨੇ ਪਾਇਆ ਭੰਗੜਾ, ਧਰਤੀ ਦਿੱਤੀ ਹਿਲਾ।
ਗਲਾ ਸੁੱਕ ਗਿਆ ਸੋਹਣੀਏ,
ਗਿਲਾਸ ਲੱਸੀ ਦਾ ਪਿਲਾ।
ਪਿਆਰਾ ਏ ਪੰਜਾਬ ਤੇ ਪੰਜਾਬੀ ਸੱਭਿਆਚਾਰ।
ਲੇਕਿਨ ਹੁਣ ਮੇਲਾ ਨੀ ਦਿਸਦਾ, ਨਾ ਦਿਸਦਾ ਬਜ਼ਾਰ।।
ਨਾ ਪੀਂਘਾਂ ਝੂਟਦੀਆਂ ਕੁੜੀਆਂ ਦਿਸਦੀਆਂ।
ਨਾ ਦਿਸਦਾ ਪਿੰਡ ਤੇ ਖੂਹ।।
ਪਿੰਡ ਤਾਂ ਸਾਰਾ ਗੁਆਂਚ ਗਿਆ।
ਬਸ ਦਿਖਦਾ ਅੱਜਕਲ ਲੋਕਾਂ ਦਾ ਸਮੂਹ।।
©Ink of broken Heart
#baisakhi