ममता ਝੱਟ ਪੱਟ ਕੰਮ ਮੁਕਾਅ ਕੇ ਟੀਵੀ ਕਰਦੇ ਸੋ ਔਨ
ਜਦ ਨਹੀਂ ਸੀ ਹੁੰਦੇ ਕਿਸੇ ਦੇ ਹੱਥ ਚ ਫੋਨ
ਰੰਗੋਲੀ ਦੇਖਦੇ ਝਾੜੂ ਚਲਦਾ
ਸਿਰ ਧੋਣ ਤੋਂ ਹਰ ਕੋਈ ਸੀ ਟਲਦਾ
ਨੌ ਵੱਜਦੇ ਨੂੰ ਰਮਾਇਣ ਸੀ ਆਉਂਦੀ
ਸੀਤਾ ਮਾਤਾ ਸੀ ਸਭ ਦੇ ਦਿਲ ਨੂੰ ਪਾਉਂਦੀ
ਸ਼ਾਤੀ,ਜਨੂੰਨ ਤੇ ਸਭਾਵਿਮਾਨ ਸੀ ਸਾਰਾ ਹਫਤਾ ਆਉਂਦੇ
ਸਕੂਲ ਤੋਂ ਆਕੇ ਸੁਟਕੇ ਬਸਤੇ ਸੀ ਖੂਝੇ ਲਾਉਂਦੇ
ਹਾਏ ਔਹ ਦਿਨ ਪੁਰਾਣੇ ਜੋ ਕਦੇ ਨਾ ਆਉਣੇ
ਰੋ ਰੋ ਕੇ ਸੀ ਜਦ ਬੇਬੇ ਬਾਪੂ ਮਨਾਉਣੇ
ਚੱਪਲਾਂ ਚਿਮਟੇ ਪਾਥੀਆਂ ਸੀ ਸ਼ਾਸ਼ਤਰ ਬੇਬੇ ਦੇ
ਕੰਨ ਫੜਕੇ ਗੁਤਨੀ ਪੱਟਕੇ ਪੈਂਦੇ ਥੱਪੜ ਬੇਬੇ ਦੇ ਪੈਂਦੇ ਥੱਪੜ ਬੇਬੇ ਦੇ
©sukhvir Kaur
#ममता