ਤੂੰ ਮਿਲ ਤਾਂ ਸਹੀ ਇੱਕ ਵਾਰ ਯਾਰਾ,
ਨਹੀਂ ਮੁੰਦਰਾਂ ਪਵਾਉਣ ਚ ਲੱਗਣੀ ਬਹੁਤੀ ਦੇਰ ਨਾ,
ਦੇਖ ਢਲਦੀ ਜਾਂਦੀ ਕਾਲੀ ਰਾਤ,
ਦਿਨ ਚੜ੍ਹਨੇ ਨੂੰ ਲੱਗਣੀ ਬਹੁਤੀ ਦੇਰ ਨਾ,
ਸਭ ਕੁੱਝ ਰੱਖ ਦੇਣਾ ਤੇਰੇ ਕਦਮਾਂ ਚ,
ਰੱਖਣਾ ਮਨ ਵਿੱਚ ਕੋਈ ਹਨੇਰ ਨਾ,
ਕਰ ਕੋਈ ਵਾਅਦਾ ਭਾਂਵੇ ਝੂਠਾ ਹੀ ਸਹੀ,
ਪੂਰ ਚੜ੍ਹਾਉਣ ਚ ਲਾਉਣੀ ਬਹੁਤੀ ਦੇਰ ਨਾ,
ਬੱਸ ਕਰੀ ਨਾ ਕਦੇ ਵੱਖ ਆਪਣੇ ਤੋਂ,
ਅਮਨ ਨੂੰ ਮੌਤ ਆਉਣ ਨੂੰ ਲੱਗਣੀ ਬਹੁਤੀ ਦੇਰ ਨਾ...
ਅਮਨ ਮਾਜਰਾ
©Aman Majra
#Kissingthemoon ਲਵ ਸ਼ਵ ਸ਼ਾਇਰੀਆਂ ਪੰਜਾਬੀ ਸ਼ਾਇਰੀ ਪਿਆਰ ਸੱਚਾ ਹਮਸਫ਼ਰ ਪਿਆਰ ਅਤੇ ਆਸ਼ਕੀ ਪਿਆਰ ਦੇ ਅੱਖਰ